www.sursaanjh.com > ਚੰਡੀਗੜ੍ਹ/ਹਰਿਆਣਾ > ਸ੍ਰੀਮਤੀ ਵੀਨਾ ਰਾਣੀ ਪਿੰਡ ‘ਗੁੜੇ’ ਤਹਿਸੀਲ ਨਕੋਦਰ ਜਲੰਧਰ ਦੀ ਸਰਪੰਚ ਬਣੀ

ਸ੍ਰੀਮਤੀ ਵੀਨਾ ਰਾਣੀ ਪਿੰਡ ‘ਗੁੜੇ’ ਤਹਿਸੀਲ ਨਕੋਦਰ ਜਲੰਧਰ ਦੀ ਸਰਪੰਚ ਬਣੀ

ਵੀਨਾ ਰਾਣੀ ਪਿੰਡ ‘ਗੁੜੇ’ ਤਹਿਸੀਲ ਨਕੋਦਰ ਜਲੰਧਰ ਦੀ ਸਰਪੰਚ ਬਣੀ
ਨਕੋਦਰ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ:
ਸ੍ਰੀਮਤੀ ਵੀਨਾ ਰਾਣੀ ਪਿੰਡ ਤਹਿਸੀਲ ਨਕੋਦਰ ਜਲੰਧਰ ‘ਗੁੜੇ’ ਤੋਂ 68 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸੁੱਖਵਿੰਦਰ ਕੌਰ ਨੂੰ ਹਰਾ ਕੇ ਸਰਪੰਚ ਚੁਣੀ ਗਈ।  ਪਿੰਡ ਵਿੱਚ ਕੁੱਲ 471 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ 236 ਵੋਟਾਂ ਵੀਨਾ ਰਾਣੀ ਨੂੰ ਪਈਆਂ। ਉਨ੍ਹਾਂ ਦੀ ਵਿਰੋਧੀ ਨੂੰ 168 ਵੋਟਾਂ ਪਈਆਂ ਅਤੇ ਸਰਪੰਚੀ ਦੇ ਤੀਜੀ ਦਾਵੇਦਾਰ ਲਾਲਤਾ ਨੂੰ 57 ਵੋਟਾਂ ਪਈਆਂ।
ਪਿੰਡ ਵਿੱਚੋਂ ਰਾਕੇਸ਼ ਕੁਮਾਰ, ਦੀਆ, ਸ਼ਿੰਗਾਰਾ ਰਾਮ, ਹਰਜੀਤ ਸਿੰਘ ਤੇ ਰਸ਼ਪਾਲ ਕੌਰ ਆਦਿ ਪੰਚ ਚੁਣੇ ਗਏ। ਨਵੀਂ ਚੁਣੀ ਗਈ ਸਰਪੰਚ ਵੀਨਾ ਰਾਣੀ ਨੇ ਕੈਨੇਡਾ ਦੇ ਐਮ. ਪੀ. ਸੁੱਖ ਧਾਲੀਵਾਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵੀਨਾ ਰਾਣੀ ਨੂੰ ਵਧਾਈ ਸੰਦੇਸ਼ ਭੇਜਿਆ।
ਇਸ ਤੋਂ ਇਲਾਵਾ ਵੀਨਾ ਰਾਣੀ ਨੇ ਪਿੰਡ ਵਾਸੀਆਂ ਜਸਵੀਰ ਕੁਮਾਰ, ਕੁਲਵਿੰਦਰ ਸਿੰਘ, ਬਚਨ ਦਾਸ, ਲਾਲ ਚੰਦ, ਕਮਲਪ੍ਰੀਤ ਸਿੰਘ, ਲੰਬਰਦਾਰ ਕੁਲਵਿੰਦਰ ਸਿੰਘ, ਬਿਹਾਰੀ ਲਾਲ, ਸਾਬਕਾ ਪੰਚ ਦਲਵੀਰ ਕੌਰ, ਬਖਸ਼ੋ, ਪਰਮਜੀਤ ਕੌਰ, ਸਾਬਕਾ ਸਰਪੰਚ ਤਿਲਕ ਰਾਜ, ਸਾਬਕਾ ਸਰਪੰਚ ਰਾਮ ਦਾਸ, ਸਾਬਕਾ ਕਾਨੂੰਗੋ ਅਮਰੀਕ ਚੰਦ ਅਤੇ ਵਿਦੇਸ਼ ਵਿੱਚ ਬੈਠੇ ਵੀਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *