ਚੰਡੀਗੜ੍ਹ 4 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਚੇਅਰਮੈਨ ਵਿਰਸਾ ਸਿੰਘ ਚਹਿਲ ਦੀ ਅਗਵਾਈ ਹੇਠ 31 ਅਕਤੂਬਰ ਨੂੰ ਗੂਗਲ ਮੀਟ ਰਾਹੀਂ ਆਨਲਾਈਨ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਕਿ ਜ਼ਿਮਨੀ ਚੋਣਾਂ ਦੌਰਾਨ 6 ਨਵੰਬਰ ਨੂੰ ਬਰਨਾਲਾ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਜਥੇਬੰਦੀ ਦੇ ਸੀਨੀ. ਮੀਤ ਪ੍ਰਧਾਨ ਜਸਵਿੰਦਰ ਸੌਜਾ, ਰਵੀ ਕੁਮਾਰ ਰੋਪੜ, ਰਣਜੀਤ ਗੁਰਦਾਸਪੁਰ, ਅਮਨਦੀਪ ਛੱਤ ਬੀੜ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ 25-25 ਸਾਲਾਂ ਤੋਂ ਡੇਲੀਵੇਜ ਤੇ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਵਣ ਮੰਤਰੀ ਮਾਣਯੋਗ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਦੇ ਨਾਲ ਮਿਤੀ 16.05.2023 ਅਤੇ 22.06. 2023 ਨੂੰ ਮੀਟਿੰਗਾਂ ਕੀਤੀਆਂ ਗਈਆਂ।


ਵਿੱਤ ਮੰਤਰੀ ਮਾਣਯੋਗ ਹਰਪਾਲ ਸਿੰਘ ਚੀਮਾ ਜੀ ਦੇ ਨਾਲ ਵੀ ਜਥੇਬੰਦੀ ਦੀਆਂ ਮਿਤੀ 22.11. 2023 ਅਤੇ 13.12. 2023 ਨੂੰ ਦੋ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਵਣ ਮੰਤਰੀ ਜੀ ਅਤੇ ਵਿੱਤ ਮੰਤਰੀ ਜੀ ਵਲੋਂ ਮੀਟਿੰਗਾਂ ਵਿੱਚ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਅਤੇ ਭਰੋਸਾ ਤਾਂ ਜਰੂਰ ਦਿਵਾਇਆ ਜਾਂਦਾ ਰਿਹਾ, ਪ੍ਰੰਤੂ ਇਕ ਵੀ ਮੰਗ ਦਾ ਹੁਣ ਤੱਕ ਹੱਲ ਨਹੀਂ ਕੀਤਾ ਗਿਆ।
ਵਿੱਤ ਮੰਤਰੀ ਜੀ ਵੱਲੋਂ ਜਥੇਬੰਦੀ ਨਾਲ਼ 22 ਫਰਵਰੀ ਦੀ ਮੀਟਿੰਗ ਨੂੰ ਅੱਗੇ ਤੋ ਅੱਗੇ 5 ਮਾਰਚ ਅਤੇ ਫਿਰ 22 ਮਾਰਚ ਕੀਤਾ ਗਿਆ, ਪ੍ਰੰਤੂ ਇਹ ਮੀਟਿੰਗ ਵਿੱਤ ਮੰਤਰੀ ਜੀ ਵੱਲੋ ਹੁਣ ਤੱਕ ਨਹੀਂ ਕੀਤੀ ਗਈ। ਚੋਣ ਪ੍ਰਚਾਰ ਦੌਰਾਨ ਵੀ ਜਥੇਬੰਦੀ ਦੇ ਆਗੂਆਂ ਵੱਲੋਂ ਵਿੱਤ ਮੰਤਰੀ ਸਾਹਿਬ ਜੀ ਨੂੰ 28 ਮਈ ਦਿੜ੍ਹਬਾ ਹਲਕੇ ਦੇ ਪਿੰਡ ਸੰਗਤੀਵਾਲਾ ਵਿਖੇ ਵੀ ਮੰਗਾਂ ਸਬੰਧੀ ਜਾਣੂ ਕਰਵਾਇਆ ਅਤੇ ਮੰਗ ਪੱਤਰ ਵੀ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਵੀ ਉਨ੍ਹਾਂ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਥੇਬੰਦੀ ਨੂੰ ਜਲਦੀ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ, ਪਰ ਜਥੇਬੰਦੀ ਨੂੰ ਦੁਬਾਰਾ 20 ਅਗਸਤ 2024 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਫਿਰ ਇਹ ਮੀਟਿੰਗ ਅੱਗੇ ਆਪ ਜੀ ਵੱਲੋਂ ਅੱਗੇ ਦੀ ਅੱਗੇ 11 ਸਤੰਬਰ ਅਤੇ ਦੁਆਰਾ ਫੇਰ ਅੱਗੇ 12 ਸਤੰਬਰ 2024 ਦੀ ਕੀਤੀ ਗਈ। ਇਸ ਤਰ੍ਹਾਂ ਇਹ ਮੀਟਿੰਗ ਆਪ ਜੀ ਵੱਲੋਂ ਹੁਣ ਤੱਕ ਨਹੀਂ ਕੀਤੀ ਗਈ, ਜਿਸ ਕਰਕੇ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਨੇ 31 ਅਕਤੂਬਰ ਨੂੰ ਆਨਲਾਈਨ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਜਥੇਬੰਦੀ 6 ਨਵੰਬਰ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਦੇ ਹਲਕਾ ਬਰਨਾਲਾ ਵਿਖੇ ਰੋਸ ਰੈਲੀ ਕਰੇਗੀ, ਜਿਸਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਆਪ ਸਰਕਾਰ ਦੀ ਹੋਵੇਗੀ।

