Breaking
www.sursaanjh.com > ਅੰਤਰਰਾਸ਼ਟਰੀ > ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਿਲੀਜ਼

ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਿਲੀਜ਼

ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:
ਪੰਜਾਬੀ ਦੇ ਬਹੁ-ਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਤੀਜਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਾਮ ਸਰੂਪ ਅਣਖੀ ਅਜਾਇਬ ਘਰ ਕੱਚਾ ਕਾਲਜ ਰੋਡ ਬਰਨਾਲਾ ਵਿਖੇ ਰਿਲੀਜ਼ ਕੀਤਾ ਗਿਆ। ਇਹ ਰਸਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ ਕਰਾਤੀ ਪਾਲ ਨੇ ਅਦਾ ਕਰਨ ਉਪਰੰਤ ਕਿਹਾ ਕਿ ਬੂਟਾ ਸਿੰਘ ਚੌਹਾਨ ਪੰਜਾਬੀ ਕਥਾ ਸਾਹਿਤ ਵਿਚ ਅਜਿਹੀ ਮਿਹਨਤ ਕਰਦੇ ਹਨ, ਜਿਹੜੀ ਪੰਜਾਬੀ ਸਾਹਿਤ ਤੇ ਸਾਹਿਤਕਾਰੀ ਦੇ ਵਿਹੜੇ ‘ਚ ਘੱਟ ਹੀ ਨਜ਼ਰ ਆਉਂਦੀ ਹੈ। ਸਾਹਿਤ ਪੜ੍ਹਨਾ ਤੇ ਲਿਖਣਾ, ਦੋਵੇਂ ਕੰਮ ਗੰਭੀਰ ਹਨ। ਚੌਹਾਨ ਇਨ੍ਹਾਂ ਨਾਲ ਵਿਚਰਦਿਆਂ ਪੰਜਾਬੀ ਕਹਾਣੀ ਦੇ ਖੇਤਰ ਨੂੰ ‘ਗੱਲ ਕਰਨ ਯੋਗ’ ਬਣਾ ਰਿਹਾ ਹੈ।
ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਚੌਹਾਨ ਦੀ ਕਹਾਣੀ ਜੀਵਨ ਦੇ ਨਵੇਂ ਸਰੋਕਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ। ਪੰਜਾਬੀ ਆਲੋਚਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ  ਚੌਹਾਨ ਅਣਛੋਹੇ ਵਿਸ਼ਿਆਂ ‘ਤੇ ਕਲਾਮਈ ਰੌਚਿਕ ਕਹਾਣੀਆਂ ਲਿਖ ਰਿਹਾ ਹੈ। ਉਹ ਛੋਟੇ ਛੋਟੇ ਵਾਕਾਂ ਰਾਹੀਂ ਵੱਡੀਆਂ ਅਤੇ ਗੰਭੀਰ ਗੱਲਾਂ ਕਰਦਾ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਸ ਸੰਗ੍ਰਹਿ ਵਿਚ ਮੇਰੀਆਂ ਨੌਂ ਸਾਲਾਂ ਦੌਰਾਨ ਲਿਖੀਆਂ ਤੇਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਮੌਕੇ ਜਸਵਿੰਦਰ ਕੌਰ ਵੀਨੂ, ਰਾਮ ਸਰੂਪ ਸ਼ਰਮਾ,  ਲਛਮਣ ਸਿੰਘ ਮੁਸਾਫ਼ਿਰ ਅਤੇ ਰਘਬੀਰ ਸਿੰਘ ਕੱਟੂ ਵੀ ਹਾਜ਼ਰ ਸਨ।
ਕੈਪਸ਼ਨ – ਡਾਕਟਰ ਕਰਾਂਤੀ ਪਾਲ ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਮੈਂ ਕੈਦ ਨਹੀਂ ਕੱਟਣੀ’ ਰਿਲੀਜ਼ ਕਰਦੇ ਹੋਏ, ਨਾਲ਼ ਹੋਰ ਲੇਖਕ।

Leave a Reply

Your email address will not be published. Required fields are marked *