www.sursaanjh.com > ਅੰਤਰਰਾਸ਼ਟਰੀ > ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦਾ ਪਲੇਠਾ ਕਾਵਿ-ਸੰਗ੍ਰਹਿ, ਰਾਤਾਂ ਦੀ ਚੁੱਪ 10 ਨਵੰਬਰ ਨੂੰ ਹੋਵੇਗਾ ਲੋਕ-ਅਰਪਣ

ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦਾ ਪਲੇਠਾ ਕਾਵਿ-ਸੰਗ੍ਰਹਿ, ਰਾਤਾਂ ਦੀ ਚੁੱਪ 10 ਨਵੰਬਰ ਨੂੰ ਹੋਵੇਗਾ ਲੋਕ-ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇਠੇ ਕਾਵਿ-ਸੰਗ੍ਰਹਿ ਰਾਤਾਂ ਦੀ ਚੁੱਪ ਦਾ ਲੋਕ-ਅਰਪਣ ਤੇ ਵਿਚਾਰ-ਚਰਚਾ ਸਮਾਗਮ ਮਿਤੀ 10 ਨਵੰਬਰ, ਦਿਨ ਐਤਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਦੀ ਪ੍ਰਧਾਨਗੀ ਧੀਆਂ ਦੀ ਰਾਖੀ ਦਾ ਹੋਕਾ ਦੇਣ ਵਾਲੀ ਡਾ. ਗੁਰਮਿੰਦਰ ਸਿੱਧੂ (ਪ੍ਰਸਿੱਧ ਪੰਜਾਬੀ ਕਵਿੱਤਰੀ ਤੇ ਸਾਹਿਤ ਚਿੰਤਕ) ਕਰਨਗੇ, ਜਦਕਿ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਦੋਹਤੀ ਸੁਨੈਨੀ ਗੁਲੇਰੀਆ ਸ਼ਰਮਾ (ਪ੍ਰਸਿੱਧ ਲੋਕ ਗਾਇਕਾ ਤੇ ਸੰਗੀਤ ਵਿਗਿਆਨੀ) ਸ਼ਾਮਿਲ ਹੋਣਗੇ।

ਇਸੇ ਤਰ੍ਹਾਂ ਮੁੱਲ ਬੁਲਾਰੇ ਵਜੋਂ ਦੀਪਕ ਸ਼ਰਮਾ ਚਨਾਰਥਲ (ਕਵੀ, ਅਨੁਵਾਦਕ ਅਤੇ ਪੱਤਰਕਾਰ) ਅਤੇ ਮਨਜੀਤ ਕੌਰ ਮੀਤ (ਪ੍ਰਸਿੱਧ ਲੇਖਿਕਾ ਤੇ ਉੱਘੀ ਚਿੰਤਕ) ਪਰਚਾ ਪੜ੍ਹਨਗੇ। 

ਇਸ ਮੌਕੇ ਪੱਤਰਕਾਰਾਂ ਦਾ ਕਵੀ ਦਰਬਾਰ ਵੀ ਹੋਵੇਗਾ। ਹਾਜ਼ਰ ਹੋਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਜੀ।

Leave a Reply

Your email address will not be published. Required fields are marked *