www.sursaanjh.com > ਅੰਤਰਰਾਸ਼ਟਰੀ > ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਸਾਹਮਣੇ ਲਏ ਪਲਾਟ ਲਈ ਵੱਡਮੁੱਲਾ ਵਿੱਤੀ ਸਹਿਯੋਗ ਮਿਲ਼ਿਆ – ਫ਼ਕੀਰ ਚੰਦ ਜੱਸਲ

ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਸਾਹਮਣੇ ਲਏ ਪਲਾਟ ਲਈ ਵੱਡਮੁੱਲਾ ਵਿੱਤੀ ਸਹਿਯੋਗ ਮਿਲ਼ਿਆ – ਫ਼ਕੀਰ ਚੰਦ ਜੱਸਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਨਵੰਬਰ:
ਪਿਛਲੇ ਦਿਨੀਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਵੱਲੋਂ ਜਲੰਧਰ ਅਤੇ ਨਵਾਂ ਸ਼ਹਿਰ ਦੇ ਏਰੀਏ ਵਿੱਚ ਜਾ ਕੇ  ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਦੇ ਸਾਹਮਣੇ ਜੋ 1815 ਵਰਗ ਦਾ ਪਲਾਟ ਲਿਆ ਗਿਆ ਹੈ, ਜਿਸ ਦਾ ਬਿਆਨਾ ਤਿੰਨ ਅਕਤੂਬਰ 2024 ਨੂੰ ਦੇ ਦਿੱਤਾ ਗਿਆ ਹੈ, ਦੀ ਰਜਿਸਟਰੀ ਕਰਾਉਣ ਲਈ ਸਾਰੇ ਹੀ ਸਤਿਕਾਰਯੋਗ ਭੈਣ ਭਰਾਵਾਂ ਨਾਲ ਸੰਪਰਕ ਕੀਤਾ ਗਿਆ ਤਾਂ ਜੋ ਸਭ ਦੇ ਸ਼ਮੂਲੀਅਤ ਕਰਵਾਈ ਜਾ ਸਕੇ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਫ਼ਕੀਰ ਚੰਦ ਜੱਸਲ ਦੱਸਿਆ ਗਿਆ ਕਿ ਇਸ ਸ਼ੁਭ ਕਾਰਜ ਲਈ ਸੰਤ ਕੁਲਵੰਤ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਡੇਰਾ 108 ਸੰਤ ਮੇਲਾ ਰਾਮ ਪਿੰਡ ਭਰੋ ਮਜਾਰਾ ਜੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਪਲਾਟ ਦੀ ਰਜਿਸਟਰੀ ਕਰਾਉਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ। ਉਹਨਾਂ ਵੱਲੋਂ ਇਸ ਸ਼ੁਭ ਕੰਮ ਲਈ ਆਪਣੇ ਵੱਲੋਂ 51,000/- (ਇਕਵੰਜਾ ਹਜ਼ਾਰ ਰੁਪਏ) ਦੀ ਵੱਡਮੁੱਲੀ ਸਹਾਇਤਾ ਦਿੱਤੀ ਗਈ।
ਇੰਜੀਨੀਅਰ ਅਕਸ਼ੇ ਕੁਮਾਰ ਹੈਡ ਆਫ਼ ਡਿਪਾਰਟਮੈਂਟ ਪੋਲੀਟੈਕਨਿਕ ਕਾਲਜ ਜਲੰਧਰ ਜੀ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ 10,000/-(ਦਸ ਹਜ਼ਾਰ ਰੁਪਏ) ਦਾ ਵੱਡਮੁੱਲਾ ਯੋਗਦਾਨ ਪਾਇਆ ਗਿਆ। ਇਸੇ ਤਰ੍ਹਾਂ ਇੰਜੀਨੀਅਰ ਕਮਲਜੀਤ ਸਿੰਘ Addl.S.E. ਜਲੰਧਰ ਜੀ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ 5100/-(ਇਕਵੰਜਾ ਸੌ ਰੁਪਏ) ਦਾ ਵਡਮੁੱਲਾ ਯੋਗਦਾਨ ਪਾਇਆ ਗਿਆ।
ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਇਨ੍ਹਾਂ ਸਾਰੇ ਹੀ ਸਹਿਯੋਗ ਕਰਨ ਵਾਲੇ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਸ਼ਖਸੀਅਤਾਂ ਨੇ ਆਪਣੀ ਨੇਕ-ਕਮਾਈ ਵਿੱਚੋਂ ਮਨੁੱਖਤਾ ਦੀ ਭਲਾਈ ਲਈ ਖਰੀਦੇ ਜਾਣ ਵਾਲੇ ਪਲਾਟ ਲਈ ਆਰਥਿਕ ਸਹਾਇਤਾ ਦਿੱਤੀ ਹੈ। ਪਾਵਰ ਆਫ ਸੋਸ਼ਲ ਯੂਨਿਟੀ ਵਲੋਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਸਾਰਿਆਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਅਤੇ ਏਕਤਾ ਦੀ ਮਾਲਾ ਦੇ ਮਣਕੇ ਬਣਕੇ ਅੱਗੇ ਵੱਧਣ ਦੀ ਸ਼ਕਤੀ ਬਖ਼ਸ਼ੇ।
ਵੱਲੋਂ:  ਫਕੀਰ ਚੰਦ ਜੱਸਲ, ਪ੍ਰਧਾਨ ਪਾਵਰ ਆਫ਼ ਸੋਸ਼ਲ ਯੂਨਿਟੀ।

Leave a Reply

Your email address will not be published. Required fields are marked *