www.sursaanjh.com > ਅੰਤਰਰਾਸ਼ਟਰੀ > ਫਾਲਕਨ ਵਿਊ ਸੈਕਟਰ 66 ਏ, ਮੁਹਾਲੀ ਦੀ ਸਾਧ-ਸੰਗਤ ਵੱਲੋਂ ਪ੍ਰਭਾਤ-ਫੇਰੀ ਕੱਢੀ ਗਈ

ਫਾਲਕਨ ਵਿਊ ਸੈਕਟਰ 66 ਏ, ਮੁਹਾਲੀ ਦੀ ਸਾਧ-ਸੰਗਤ ਵੱਲੋਂ ਪ੍ਰਭਾਤ-ਫੇਰੀ ਕੱਢੀ ਗਈ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਸੰਬੰਧ ਵਿੱਚ ਮਿਤੀ 9 ਨਵੰਬਰ, 2024  (ਦਿਨ ਸ਼ਨਿਚਰਵਾਰ) ਨੂੰ ਫਾਲਕਨ ਵਿਊ, ਸੈਕਟਰ 66 ਏ, ਮੁਹਾਲ਼ੀ ਦੀ ਸੰਗਤ ਨੇ ਗੁਰੂਦੁਆਰਾ ਸਾਹਿਬ, ਸੈਕਟਰ 67, ਮੁਹਾਲੀ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪ੍ਰਭਾਤ-ਫੇਰੀ ਕੱਢੀ।
ਇਸ ਮੌਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਅਤੇ ਸਾਧ-ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਇਸ ਤੋਂ ਉਪਰੰਤ ਹਾਜ਼ਰ ਸੰਗਤ ਵੱਲੋਂ ਗੁਰੂ ਸਾਹਿਬ ਦਾ ਰਸਭਿੰਨਾ ਕੀਰਤਨ ਕਰਦੇ ਹੋਏ ਸਾਰੀ ਸੁਸਾਇਟੀ ਦਾ ਫੇਰਾ ਲਗਾ ਕੇ ਕਲੱਬ ਹਾਊਸ ਕੀਰਤਨ ਅਤੇ ਸਿਮਰਨ ਦਾ ਅਨੰਦ ਮਾਣਿਆ ਗਿਆ। ਅਰਦਾਸ ਉਪਰੰਤ ਸਮਾਪਤੀ ਹੋਈ ਅਤੇ ਸੰਗਤ ਨੂੰ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਵਲੋਂ: ਫਾਲਕਨ ਵਿਉ ਸਾਧ-ਸੰਗਤ, ਇੰਦਰਜੀਤ ਸਿੰਘ ਜਾਵਾ।

Leave a Reply

Your email address will not be published. Required fields are marked *