www.sursaanjh.com > ਅੰਤਰਰਾਸ਼ਟਰੀ > ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ-ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ ਨੂੰ – ਭੁਪਿੰਦਰ ਮਲਿਕ

ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ-ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ ਨੂੰ – ਭੁਪਿੰਦਰ ਮਲਿਕ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:

ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ਼ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਪੱਤਰਕਾਰਾਂ ਦਾ ਕਵੀ ਦਰਬਾਰ 10 ਨਵੰਬਰ, 2024 (ਐਤਵਾਰ), ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਧੀਆਂ ਦੀ ਰਾਖੀ ਦਾ ਹੋਕਾ ਦੇਣ ਵਾਲ਼ੀ ਪ੍ਰਸਿੱਧ ਕਵਿੱਤਰੀ ਤੇ ਸਾਹਿਤਕ ਚਿੰਤਕ ਡਾ. ਗੁਰਮਿੰਦਰ ਸਿੱਧੂ ਕਰਨਗੇ, ਜਦਕਿ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਦੋਹਤੀ ਪ੍ਰਸਿੱਧ ਲੋਕ ਗਾਇਕਾ ਤੇ ਸੰਗੀਤ ਵਿਗਿਆਨੀ ਸੁਨੈਨੀ ਗੁਲੇਰੀਆ ਸ਼ਰਮਾ ਸ਼ਾਮਿਲ ਹੋਣਗੇ।

ਉਨ੍ਹਾਂ ਕਿਹਾ ਕਿ ਪ੍ਰਸਿੱਧ ਲੇਖਿਕਾ ਤੇ ਉੱਘੀ ਚਿੰਤਕ ਮਨਜੀਤ ਕੌਰ ਮੀਤ  ”ਰਾਤਾਂ ਦੀ ਚੁੱਪ” ਪੁਸਤਕ ਬਾਰੇ ਪਰਚਾ ਪੜ੍ਹਨਗੇ ਅਤੇ ਉੱਘੇ ਕਵੀ, ਅਨੁਵਾਦਕ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਸੰਵਾਦ ਰਚਾਉਣਗੇ।

Leave a Reply

Your email address will not be published. Required fields are marked *