www.sursaanjh.com > ਅੰਤਰਰਾਸ਼ਟਰੀ > ਸਰਵਸ੍ਰੀ ਚੰਨਣ ਸਿੰਘ, ਜਤਿੰਦਰ ਸਿੰਘ ਅਤੇ ਸੁਰਜੀਤ ਸੁਮਨ ਦੇ ਪਰਿਵਾਰਾਂ ਵੱਲੋਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਕੀਤੀ ਗਈ ਆਰਥਿਕ ਸਹਾਇਤਾ – ਫ਼ਕੀਰ ਚੰਦ ਜੱਸਲ

ਸਰਵਸ੍ਰੀ ਚੰਨਣ ਸਿੰਘ, ਜਤਿੰਦਰ ਸਿੰਘ ਅਤੇ ਸੁਰਜੀਤ ਸੁਮਨ ਦੇ ਪਰਿਵਾਰਾਂ ਵੱਲੋਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਕੀਤੀ ਗਈ ਆਰਥਿਕ ਸਹਾਇਤਾ – ਫ਼ਕੀਰ ਚੰਦ ਜੱਸਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ:
ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਯੂਨਿਟੀ ਵੱਲੋਂ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਮੱਦੇ-ਨਜ਼ਰ ਰੱਖਦੇ ਹੋਏ ਜੋ ਪਟਿਆਲਾ ਵਿਖੇ ਅੰਬੇਡਕਰ ਊਰਜਾ ਭਵਨ ਦੇ ਸਾਹਮਣੇ 1815 ਵਰਗ ਗਜ਼ ਦਾ ਪਲਾਟ ਖਰੀਦਿਆ ਜਾ ਰਿਹਾ ਹੈ, ਉਸ ਦੇ ਖਰਚੇ ਦੀ ਭਰਪਾਈ ਲਈ ਅੱਜ ਮਿਤੀ 10/11/2024 ਨੂੰ  ਮਿਸ਼ਨਰੀ ਸਾਥੀਆਂ/ ਮਿਸ਼ਨਰੀ ਪਰਿਵਾਰਾਂ ਵੱਲੋਂ ਆਰਥਿਕ ਸਹਿਯੋਗ ਦਿੱਤਾ ਗਿਆ।
ਇਨ੍ਹਾਂ ਸਾਥੀਆਂ ਵਿੱਚ ਸ਼੍ਰੀ ਚੰਨਨ ਸਿੰਘ ਪ੍ਰਧਾਨ ਪਾਵਰ ਆਫ਼ ਸੋਸ਼ਲ ਯੂਨਿਟੀ ਜ਼ਿਲ੍ਹਾ ਰੂਪਨਗਰ ਵਲੋਂ ਚਾਰ ਨੰਬਰ ਬੈਂਕ ਚੈੱਕ ਹਰੇਕ 5000-5000/-(ਪੰਜ-ਪੰਜ ਹਜ਼ਾਰ ਰੁਪਏ) ਭੇਂਟ ਕੀਤੇ ਗਏ। ਭਾਵ ਮਹੀਨਾ ਨਵੰਬਰ ,ਦਸੰਬਰ 2024, ਜਨਵਰੀ ਅਤੇ ਫਰਵਰੀ 2025 ਲਈ)। ਸ੍ਰੀ ਸੁਰਜੀਤ ਸੁਮਨ  ਸੰਪਾਦਕ,  ਸੁਰ ਸਾਂਝ ਡਾਟ ਕਾਮ, ਵਾਸੀ ਸਨੀ ਐਨਕਲੇਵ ਵੱਲੋਂ 3100/-(ਇਕੱਤੀ ਸੌ ਰੁਪਏ) ਦਾ ਚੈੱਕ ਭੇਂਟ ਕੀਤਾ ਗਿਆ।
ਇਸੇ ਤਰ੍ਹਾਂ ਇੰਜੀਨੀਅਰ ਜਤਿੰਦਰ ਸਿੰਘ ਏਏਈ (ਰਿਟਾਇਰਡ) ਪੀਐਸਪੀਸੀਐਲ ਨੇ ਆਪਣੇ ਘਰ ਪੋਤਰੇ ਦੇ ਜਨਮ ਦੀ ਖੁਸ਼ੀ ਵਿੱਚ 11000/-(ਗਿਆਰਾਂ ਹਜ਼ਾਰ ਰੁਪਏ) ਪਾਵਰ ਆਫ ਸੋਸ਼ਲ ਯੂਨਿਟੀ ਨੂੰ ਭੇਟ ਕੀਤੇ ਗਏ ਅਤੇ ਇਹ ਪਲਾਟ ਖਰੀਦਣ ਦੇ ਸ਼ੁਭ ਕੰਮ ਲਈ ਹੋਰ ਵੀ ਦਿਲ-ਖੋਲ੍ਹ ਕੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪਾਵਰ ਆਫ਼ ਸੋਸ਼ਲ ਯੂਨਿਟੀ ਸਾਰੇ ਹੀ ਮਿਸ਼ਨਰੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ, ਜਿਨ੍ਹਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਇਸ ਸ਼ੁਭ ਕੰਮ ਲਈ ਆਰਥਿਕ ਸਹਿਯੋਗ ਦਿੱਤਾ ਗਿਆ ਅਤੇ ਪੋਸੂ ਵੱਲੋਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਸ੍ਰ. ਫ਼ਕੀਰ ਚੰਦ ਜੱਸਲ ਨੇ ਸੁਰ ਸਾਂਝ ਡਾਟ ਕਾਮ ਬਿਊਰੋ ਨਾਲ਼ ਗੱਲ ਕਰਦਿਆਂ ਕਿਹਾ ਕਿ ਸਾਰੇ ਹੀ ਸਤਿਕਾਰਯੋਗ ਭੈਣ-ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਆਪਣੀ ਸਮਰੱਥਾ ਅਨੁਸਾਰ ਇਸ ਸ਼ੁਭ ਕੰਮ ਲਈ ਜਿੰਨੀ ਵੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾ ਸਕਦੀ ਹੈ, ਦੇਣ ਦੀ ਕਿਰਪਾਲਤਾ ਕੀਤੀ ਜਾਵੇ ਅਤੇ ਆਪਣੇ ਵੱਲੋਂ ਆਪਣੇ ਨਜ਼ਦੀਕੀ ਮਿੱਤਰਾਂ, ਸਾਕ-ਸਬੰਧੀਆਂ ਨੂੰ ਵੀ ਇਸ ਸ਼ੁੱਭ ਕੰਮ ਲਈ ਆਰਥਿਕ ਮਦਦ ਦੇਣ ਲਈ ਬੇਨਤੀ ਕੀਤੀ ਜਾਵੇ, ਕਿਉਂਕਿ ਇਹ ਆਪਣਾ ਸਭ ਦਾ ਸਾਂਝਾ ਕਾਰਜ ਹੈ। ਉਨ੍ਹਾਂ ਕਿਹਾ ਕਿ ਪਾਵਰ ਆਫ਼ ਸੋਸ਼ਲ ਯੂਨਿਟੀ ਸਾਰੇ ਹੀ ਭੈਣ-ਭਰਾਵਾਂ ਦੀ ਅਤੀ-ਧੰਨਵਾਦੀ ਹੈ/ ਹੋਵੇਗੀ, ਜਿਹੜੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਆਪ ਅਤੇ ਆਪਣੇ ਵੱਲੋਂ ਦੂਸਰਿਆਂ ਨੂੰ ਪ੍ਰੇਰਿਤ ਕਰ ਰਹੇ ਹਨ।
ਵੱਲੋਂ: ਫਕੀਰ ਚੰਦ ਜੱਸਲ, ਪ੍ਰਧਾਨ ਪਾਵਰ ਆਫ਼ ਸੋਸ਼ਲ ਯੂਨਿਟੀ।

Leave a Reply

Your email address will not be published. Required fields are marked *