ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ:
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਿਤੀ 17.11.2024 ਦਿਨ ਐਤਵਾਰ ਨੂੰ ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲੀ ਵਿਖੇ ਸਮੂਹ ਸਾਧ ਸੰਗਤ ਵੱਲੋਂ ਰਲ਼-ਮਿਲ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।


ਇਸ ਮੌਕੇ ਸਾਧ ਸੰਗਤ ਵੱਲੋਂ ਮਿਲ਼ ਕੇ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ ਗਿਆ। ਉਸ ਉਪਰੰਤ ਗੁਰਦੁਆਰਾ ਭਗਤ ਧੰਨਾ ਜੀ ਦੇ ਕੀਰਤਨ ਜੱਥੇ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਉਪਰੰਤ ਅਰਦਾਸ ਤੇ ਮੁੱਖ ਵਾਕ ਤੋਂ ਬਾਅਦ ਸਮਾਪਤੀ ਹੋਈ। ਦੁਪਹਿਰ 1 ਵਜੇ ਤੋਂ ਗੁਰੂ ਦਾ ਅਤੁੱਟ ਲੰਗਰ ਸਾਧ ਸੰਗਤ ਨੇ ਮਿਲ਼ ਕੇ ਛਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ। ਇਸੇ ਤਰ੍ਹਾਂ ਹੁੰਮ-ਹੁਮਾ ਕੇ ਰਾਤ ਨੂੰ ਸਾਰੀ ਸੰਗਤ ਨੇ ਰਲ਼-ਮਿਲ਼ ਕੇ ਫਾਲਕਨ ਵਿਊ ਕੰਪਲੈਕਸ ਵਿੱਚ ਰੌਸ਼ਨੀ ਕੀਤੀ।
ਵਲੋਂ: ਸਮੂਹ ਸਾਧ-ਸੰਗਤ ਫਾਲਕਨ ਵਿਉ, ਇੰਦਰਜੀਤ ਸਿੰਘ ਜਾਵਾ।

