Breaking
www.sursaanjh.com > ਅੰਤਰਰਾਸ਼ਟਰੀ > ਕੈਲੰਡਰ ਲੋਕ-ਅਰਪਣ ਅਤੇ ਤ੍ਰੈ-ਭਾਸ਼ੀ ਕਵੀ ਦਰਬਾਰ 12 ਜਨਵਰੀ ਨੂੰ – ਦੀਪਕ ਸ਼ਰਮਾ ਚਨਾਰਥਲ

ਕੈਲੰਡਰ ਲੋਕ-ਅਰਪਣ ਅਤੇ ਤ੍ਰੈ-ਭਾਸ਼ੀ ਕਵੀ ਦਰਬਾਰ 12 ਜਨਵਰੀ ਨੂੰ – ਦੀਪਕ ਸ਼ਰਮਾ ਚਨਾਰਥਲ

ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 10 ਜਨਵਰੀ:

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਨਵੇਂ ਵਰ੍ਹੇ 2025 ਦਾ ਕੈਲੰਡਰ ਲੋਕ ਅਰਪਣ ਸਮਾਗਮ ਅਤੇ ਤ੍ਰੈਭਾਸ਼ੀ ਕਵੀ ਦਰਬਾਰ (ਪੰਜਾਬੀਹਿੰਦੀ ਅਤੇ ਉਰਦੂ ਕਾਵਿ ਮਹਿਫ਼ਲ) ਮਿਤੀ 12 ਜਨਵਰੀ, 2025, ਦਿਨ ਐਤਵਾਰ,  ਸਮਾਂ ਸਵੇਰੇ  10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16-ਬੀ, ਚੰਡੀਗੜ੍ਹ ਵਿਖੇ  ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਵਰਨਜੀਤ ਸਵੀ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਸ਼ਾਮਿਲ ਹੋ ਰਹੇ ਹਨ ਅਤੇ ਪ੍ਰਧਾਨਗੀ ਜੰਗ  ਬਹਾਦਰ ਗੋਇਲ ਕਰ ਰਹੇ ਹਨ। ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਗੁਰਿੰਦਰਜੀਤ ਸਿੰਘ ਕੱਕੜ ਹੋਣਗੇ ਅਤੇ ਪ੍ਰਧਾਨਗੀ  ਮੰਡਲ ਡਾਦੀਪਕ ਮਨਮੋਹਨ  ਸਿੰਘਸਿਰੀ ਰਾਮ ਅਰਸ਼ਬਲਕਾਰ ਸਿੱਧੂ ਕਰਨਗੇ।

ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *