ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਫਰਵਰੀ:


ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਬਲਵਿੰਦਰ ਸਿੰਘ ਢਿੱਲੋ ਅਤੇ ਡਾ. ਜਸਪਾਲ ਜੱਸੀ ਸ਼ਾਮਲ ਸਨ। ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਸਭ ਨੂੰ ਜੀ ਆਇਆ ਆਖਦੇ ਹੋਏ ਬਸੰਤ ਰੁੱਤ ਦੀ ਵਧਾਈ ਦਿੱਤੀ ਅਤੇ ਸਭਾ ਦੀ ਨਵੀਂ ਮੈਂਬਰਸ਼ਿਪ ਲਈ ਅਪੀਲ ਕੀਤੀ। ਉਪਰੰਤ ਕਵੀ ਦਰਬਾਰ ਹੋਇਆ, ਜਿਸ ਵਿੱਚ ਡਾ. ਰੁਪਿੰਦਰ ਕੌਰ, ਡਾ. ਸੁਨੀਤਾ ਰਾਣੀ, ਗੀਤਕਾਰ ਮੰਦਰ ਗਿੱਲ ਸਾਹਿਬਚੰਦੀਆ, ਰਿਤੂ ਗੁਪਤਾ, ਡਾ. ਸਿਮਰਜੀਤ ਕੌਰ, ਗੀਤਕਾਰ ਰਾਜੂ ਨਾਹਰ, ਜਗਦੇਵ ਸਿੰਘ ਰਡਿਆਲਾ, ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ, ਸੁਰਜਨ ਸਿੰਘ ਜੱਸਲ, ਜਸਪਾਲ ਸਿੰਘ ਕੰਵਲ ਆਦਿ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਮਲਕੀਤ ਸਿੰਘ ਨਾਗਰਾ ਤੇ ਬਲਵਿੰਦਰ ਢਿੱਲੋ ਨੇ ਕ੍ਰਮਵਾਰ ਬਾਬੂ ਰਜਬ ਅਲੀ ਅਤੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ ਨੂੰ ਤਰੰਨੁਮ ਵਿੱਚ ਪੇਸ਼ ਕਰਕੇ ਖ਼ੂਬਸੂਰਤ ਰੰਗ ਬੰਨ੍ਹਿਆ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਸ਼ੇਰ ਸਿੰਘ ਵੀ ਹਾਜ਼ਰ ਸਨ। ਸਭਾ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊਂ ਨੇ ਆਪਣੀਆਂ ਨਵੀਆਂ ਕਵਿਤਾਵਾਂ ਸੁਣਾਈਆਂ ਅਤੇ ਪ੍ਰੋ .ਜਸਪਾਲ ਜੱਸੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਆਪਣਾ ਇੱਕ ਖ਼ੂਬਸੂਰਤ ਗੀਤ ਸਾਂਝਾ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।

