ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਫਰਵਰੀ:


ਸਾਹਿਤ ਸਭਾ (ਰਜਿ.) ਸਮਰਾਲ਼ਾ ਵੱਲੋਂ ‘ਪਲੇਠਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਨਮਾਨ ਸਮਾਰੋਹ (2024-25)” ਮਿਤੀ 16 ਫਰਵਰੀ, 2025 ਨੂੰ ਸਵੇਰੇ 10.00 ਵਜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸਮਰਾਲ਼ਾ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਯਤਿੰਦਰ ਕੌਰ ਮਾਹਲ ਨੇ ਦੱਸਿਆ ਕਿ ਇਸ ਸਮਾਰੋਹ ਮੌਕੇ ਇਹ ਪ੍ਰਭਾਵਸ਼ਾਲੀ ਐਵਾਰਡ ਸਮਰੱਥ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਪ੍ਰਦਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਹਾਣੀਕਾਰ ਸੁਖਜੀਤ ਨੇ ਇਸ ਸਭਾ ਦੇ ਚੇਅਰਮੈਨ ਹੁੰਦਿਆਂ ਅਗਲੀ ਪੀੜ੍ਹੀ ਦੇ ਨਵੇਂ ਕਹਾਣੀਕਾਰਾਂ ਨੂੰ ਉਂਗਲ਼ ਫੜ ਅੰਤਲੇ ਸਾਹ ਤੱਕ ਕਹਾਣੀ ਦੇ ਖੇਤਰ ਵਿੱਚ ਅਗਾਂਹ ਤੋਰਨ ਦਾ ਜ਼ਿੰਮਾ ਸੰਭਾਲ਼ੀ ਰੱਖਿਆ ਹੈ।
ਉਨ੍ਹਾਂ ਦੱਸਿਆ ਕਿ ਸਰਵਸ੍ਰੀ ਗੁਰਭਜਨ ਗਿੱਲ, ਜੰਗ ਬਹਾਦਰ ਗੋਇਲ, ਸ਼ਮਸ਼ੇਰ ਸੰਧੂ, ਬਲਵਿੰਦਰ ਸਿੰਘ ਗਰੇਵਾਲ਼ ਤੇ ਪਰਵੇਸ਼ ਸ਼ਰਮਾ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਡਾ. ਪਰਮਜੀਤ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋ ਰਹੇ ਹਨ।
ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਕੰਗ ਨੇ ਇਸ ਯਾਦਗਾਰੀ ਸਮਾਰੋਹ ਵਿੱਚ ਪਹੁੰਚਣ ਲਈ ਸੱਦਾ ਦਿੰਦਿਆਂ ਕਿਹਾ ਕਿ ਇਸ ਮੌਕੇ ਡਾ. ਸੁਰਿੰਦਰ ਕੁਮਾਰ ਦਵੇਸ਼ਵਾਰ ਦੁਆਰਾ ਲਿਖਿਤ ‘ਸੁਖਜੀਤ ਦੀਆਂ ਕਹਾਣੀਆਂ ਪੜ੍ਹਦਿਆਂ’ ਅੰਗਰੇਜ਼ੀ/ਪੰਜਾਬੀ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।

