ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਫਰਵਰੀ:
ਸਾਹਿਤਕ ਸੱਥ ਖਰੜ ਦੀ ਇਸ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 16.2.2025 (ਐਤਵਾਰ) ਨੂੰ ਸਵੇਰੇ 10 ਵਜੇ ਸਥਾਨਕ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਹੋਵੇਗੀ। ਇਸ ਇਕੱਤਰਤਾ ਵਿੱਚ ਸੱਥ ਦੇ ਦੋ ਸਾਲ ਪੂਰੇ ਹੋਣ ’ਤੇ ਜਿੱਥੇ ਹਾਜ਼ਿਰ ਸ਼ਾਇਰਾਂ ਦੀ ਸ਼ਾਇਰੀ ਦਾ ਆਨੰਦ ਮਾਣਿਆ ਜਾਵੇਗਾ, ਉੱਥੇ ਨਾਲ ਹੀ ਗੀਤ-ਸੰਗੀਤ ਦਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।


ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਪ੍ਹੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੱਥ ਦੇ ਮੈਂਬਰ ਕਲਾਕਾਰਾਂ ਤੋਂ ਇਲਾਵਾ ਬਹੁਤ ਹੀ ਨਾਮਵਰ ਸੁਰੀਲੇ ਗਾਇਕ ਗੁਰਵਿੰਦਰ ਗੁਰੀ, ਗਾਇਕ ਰਵਿੰਦਰ ਲੁਬਾਣਾ, ਨਾਮਵਰ ਕਮੇਡੀ ਕਲਾਕਾਰ ਤੇ ਗਾਇਕ ਅਮਰਜੀਤ ਮੱਟੂ, ਮਿਊਜ਼ਿਕ ਦੇ ਮਾਹਿਰ ਉਸਤਾਦ ਤੇ ਗਾਇਕ ਰਵਿੰਦਰ ਰਵੀ, ਗੁਰਜੋਧ ਕੌਰ ਅਤੇ ਖਾਲਸਾ ਕਵੀਸ਼ਰੀ ਜੱਥਾ ਗਿਆਨੀ ਰਸ਼ਪਾਲ ਸਿੰਘ ਜੀ ਖਰੜ ਆਦਿ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਜਸਵਿੰਦਰ ਸਿੰਘ ਕਾਈਨੌਰ ਪ੍ਰਧਾਨ, ਪਿਆਰਾ ਸਿੰਘ ਰਾਹੀ ਜਨਰਲ ਸਕੱਤਰ। (ਸੰਪਰਕ ਨੰ 94638-37388)

