www.sursaanjh.com > ਚੰਡੀਗੜ੍ਹ/ਹਰਿਆਣਾ > ਵਣ ਮੰਤਰੀ ਵੱਲੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਾਮੇ ਜਲਦੀ ਪੱਕੇ ਕਰਨ ਦਾ ਭਰੋਸਾ

ਵਣ ਮੰਤਰੀ ਵੱਲੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਾਮੇ ਜਲਦੀ ਪੱਕੇ ਕਰਨ ਦਾ ਭਰੋਸਾ

ਚੰਡੀਗੜ੍ਹ 18 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ 1406-22 ਬੀ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25 ਸਾਲਾਂ ਤੋਂ ਨਿਗੁਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਸ੍ਰੀ ਲਾਲ ਚੰਦ ਕਟਾਰੂਚੱਕ, ਮਾਣਯੋਗ ਵਣ ਮੰਤਰੀ ਪੰਜਾਬ ਅਤੇ ਅਤੇ ਵਣ ਵਿਭਾਗ ਆਧਿਕਾਰੀ ਸੈਕਟਰੀ ਪ੍ਰਿਅੰਕ ਭਾਰਤੀ ਅਤੇ ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸਰਮਾ, ਬਸੰਤਾ ਰਾਜ ਕੁਮਾਰ CCF ਨਿਰਮਲ ਸਿੰਘ ਰੰਧਾਵਾ CCF ਪਲੇਨ ਤੇ ਸੌਰਵ ਗੁਪਤਾ ਮੁੱਖ ਵਣ ਪਾਲ, ਇੰਦਰਜੀਤ ਸਿੰਘ ਸੁਪਰਡੈਂਟ ਨਾਲ ਵਣ ਭਵਨ ਦਫ਼ਤਰ ਵਿਖੇ ਮੀਟਿੰਗ ਹੋਈ।
ਅੱਜ ਦੀ ਮੀਟਿੰਗ ਵਿਚ ਮਾਣਯੋਗ ਵਣ ਮੰਤਰੀ ਜੀ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮਿਆਂ ਨੂੰ ਕੁੱਝ ਸਮੇਂ ਵਿਚ ਬਿਨਾਂ ਸ਼ਰਤ ਪੱਕਿਆ ਕੀਤਾ ਜਾਵੇਗਾ। ਹਰ ਵਰਕਰ ਦੀ ਤਨਖਾਹ ਹਰ ਮਹਿਨੇ ਦੀ 10 ਤਾਰੀਕ ਤੱਕ ਦੇ ਦਿੱਤੀ ਜਾਵੇਗੀ, ਮਨਰੇਗਾ ਵਰਕਰਾਂ ਤੋਂ ਵਿਭਾਗੀ ਸਟਰਿਪਾਂ ਉਪਰ ਕੰਮ ਨਹੀਂ ਕਰਵਾਏ ਜਾਣਗੇ, ਜਲਦੀ ਹੀ ਅਪ੍ਰੈਲ 2025 ਤੋਂ ਨਵੇਂ ਪ੍ਰਾਜੈਕਟ ਲਿਆ ਕੇ ਨਵੇਂ ਕੰਮਾਂ ਵਿੱਚ ਵਾਧਾ ਕੀਤਾ ਜਾਵੇਗਾ, ਜਿਨ੍ਹਾਂ ਕਲਰਕਾਂ ਨੂੰ ਬਿਨਾਂ ਵਜ੍ਹਾ ਬੇਲਦਾਰ ਬਣਾਇਆ ਗਿਆ ਸੀ, ਉਨ੍ਹਾਂ ਨੂੰ ਹੁਣ ਟ੍ਰੇਨਿੰਗ ਦੇ ਕੇ ਜਲਦੀ ਕਲਰਕ ਬਣਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਪ.ਸ.ਸ.ਫ ਆਗੂ ਗੁਰਵਿੰਦਰ ਸਿੰਘ ਖਮਾਣੋਂ, ਸੁਬਾਈ ਆਗੂ ਬਲਵੀਰ ਤਰਨਤਾਰਨ, ਜਸਵਿੰਦਰ ਸਿੰਘ ਸੌਜਾ, ਅਮਨਦੀਪ ਸਿੰਘ ਛੱਤ ਬੀੜ, ਰਵੀਕਾਂਤ ਰੋਪੜ, ਸਤਨਾਮ ਸੰਗਰੂਰ, ਸੁਲੱਖਣ ਸਿੰਘ ਸਿਸਵਾਂ, ਰਵੀ ਕੁਮਾਰ ਲੁਧਿਆਣਾ, ਸ਼ੇਰ ਸਿੰਘ ਸਰਹਿੰਦ, ਸੁਰਿੰਦਰ ਗੁਰਦਾਸਪੁਰ, ਕੇਵਲ ਗੜਸ਼ੰਕਰ, ਬੱਬੂ ਮਾਨਸਾ, ਜਸਪਾਲ ਸਿੰਘ,  ਮਨਜੀਤ ਸਿੰਘ ਹਰੀਕੇ ਪੱਤਣ, ਬਚਿੱਤਰ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *