www.sursaanjh.com > ਅੰਤਰਰਾਸ਼ਟਰੀ > ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 7, 8 ਅਤੇ 9 ਮਾਰਚ ਨੂੰ ਮੁਹਾਲੀ ਵਿਖੇ ਕਰਵਾਈ ਜਾ ਰਹੀ ਹੈ ‘ਆਲਮੀ ਪੰਜਾਬੀ ਕਾਨਫਰੰਸ’ – ਸੁਸ਼ੀਲ ਦੁਸਾਂਝ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 7, 8 ਅਤੇ 9 ਮਾਰਚ ਨੂੰ ਮੁਹਾਲੀ ਵਿਖੇ ਕਰਵਾਈ ਜਾ ਰਹੀ ਹੈ ‘ਆਲਮੀ ਪੰਜਾਬੀ ਕਾਨਫਰੰਸ’ – ਸੁਸ਼ੀਲ ਦੁਸਾਂਝ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਫਰਵਰੀ:
ਪਿਛਲੇ ਦਿਨੀਂ  ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਮੁੱਚੀ ਕਾਰਜਕਾਰਨੀ ਦੀਆਂ ਮੀਟਿੰਗਾਂ ਵਿੱਚ ਲਏ ਫੈਸਲੇ ਦੀ ਰੌਸ਼ਨੀ ਵਿੱਚ ਕੇਂਦਰੀ ਸਭਾ 7, 8  ਅਤੇ 9  ਮਾਰਚ ਨੂੰ ਮੁਹਾਲੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ‘ਚ ਆਲਮੀ ਪੰਜਾਬੀ ਕਾਨਫਰੰਸ ਕਰਵਾਉਣ ਜਾ ਰਹੀ ਹੈ, ਜਿਸ ਵਿੱਚ ਦੁਨੀਆਂ ਭਰ ਤੋਂ ਵਿਦਵਾਨ ਹਾਜ਼ਰ ਹੋ ਰਹੇ ਹਨ। ਸਮਾਗਮ ਦੀ ਸਮੁੱਚੀ ਰੂਪ ਰੇਖਾ ਬਹੁਤ ਜਲਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕੇਂਦਰੀ ਸਭਾ ਦੇ ਅਹੁਦੇਦਾਰ ਸਾਹਿਬਾਨ, ਕਾਰਜਕਾਰਨੀ ਮੈਂਬਰ, ਨਿਮੰਤਰਤ ਮੈਂਬਰ, ਵਿਸ਼ੇਸ਼ ਨਿਮੰਤਰਤ ਮੈਂਬਰ ਅਤੇ ਕੇਂਦਰੀ ਸਭਾ ਨਾਲ ਜੁੜੀਆਂ ਸਾਹਿਤ ਸਭਾਵਾਂ ਦੇ ਮੈਂਬਰ ਸਾਹਿਬਾਨ ਨੂੰ ਸਨਿਮਰ ਬੇਨਤੀ ਕਰਦਿਆਂ ਕਿਹਾ ਕਿ ਇਹ ਤਿੰਨੇ ਦਿੰਨ ਕੇਂਦਰੀ ਸਭਾ ਲਈ ਰਾਖਵੇਂ ਰੱਖੇ ਜਾਣ ਅਤੇ ਇਹਨਾਂ ਦਿਨਾਂ  ਵਿਚ ਹੋਰ ਕਿਸੇ ਵੀ ਸਾਹਿਤਕ ਸਮਾਗਮ ਦੀ ਤਰੀਕ ਨਾ ਰੱਖੀ ਜਾਵੇ ਕਿਉਂਕਿ ਇਸ ਕਾਨਫਰੰਸ ਵਿੱਚ ਸਭ ਦੀ ਸਮੂਲੀਅਤ ਇਸ ਸਮਾਗਮ ਲਈ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਸਭਾ ਦੇ ਅਹੁਦੇਦਾਰ, ਜ਼ੋਨ ਇੰਚਾਰਜ ਅਤੇ ਕਾਰਜਕਾਰਨੀ ਮੈਂਬਰ ਨੇੜਲੀਆਂ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨਾਲ ਰਾਬਤਾ ਕਾਇਮ ਕਰ ਕੇ ਵਧ ਤੋਂ ਵਧ ਸਮੂਲੀਅਤ ਯਕੀਨੀ ਬਣਾਉਣ।
ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸੁਸ਼ੀਲ ਦੁਸਾਂਝ, ਜਰਨਲ ਸਕੱਤਰ  ਕੇਂਦਰੀ ਸਭਾ। 
ਡਾ ਹਰਜਿੰਦਰ ਸਿੰਘ ਅਟਵਾਲ, ਸੀਨੀਅਰ ਮੀਤ ਪ੍ਰਧਾਨ, ਦੀਪ ਦੇਵਿੰਦਰ ਸਿੰਘ, ਦਫਤਰ ਸਕੱਤਰ  ਕੇਂਦਰੀ ਸਭਾ।

Leave a Reply

Your email address will not be published. Required fields are marked *