www.sursaanjh.com > ਸਿੱਖਿਆ > ਛੁੱਟੀਆਂ : ਵਿਦਿਆਰਥੀ, ਮਾਪੇ ਤੇ ਕੰਮ/ ਲੈਕਚਰਾਰ ਰਾਜਨ ਸ਼ਰਮਾ

ਛੁੱਟੀਆਂ : ਵਿਦਿਆਰਥੀ, ਮਾਪੇ ਤੇ ਕੰਮ/ ਲੈਕਚਰਾਰ ਰਾਜਨ ਸ਼ਰਮਾ

ਛੁੱਟੀਆਂ : ਵਿਦਿਆਰਥੀ, ਮਾਪੇ ਤੇ ਕੰਮ/ ਲੈਕਚਰਾਰ ਰਾਜਨ ਸ਼ਰਮਾ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 02 ਜੂਨ:
ਸਾਰੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ। ਅਧਿਆਪਕਾਂ ਨੇ ਸਿੱਖਿਆ ਸੁਧਾਰਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਛੁੱਟੀਆਂ ਦਾ ਕੰਮ ਵੀ ਕਰਨ ਲਈ ਦਿੱਤਾ ਹੋਵੇਗਾ। ਸਭ ਤੋਂ ਪਹਿਲਾਂ ਮਾਪਿਆਂ/ ਸਰਪ੍ਰਸਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੁੱਛਣ ਕਿ ਕਿਹੜੇ ਕਿਹੜੇ ਵਿਸ਼ੇ ਦਾ ਕੰਮ ਮਿਲਿਆ ਹੈ। ਅਧਿਆਪਕ ਨੇ ਕੰਮ ਰਫ਼ ਕਾਪੀ ਜਾਂ ਸਕੂਲ ਵਾਲੀ ਕਾਪੀ ਉਤੇ ਕਰਨ ਲਈ ਕਿਹਾ ਹੈ, ਚਾਰਟ ਲਈ ਜਾਂ ਮਾਡਲ ਆਦਿ ਬਣਾਉਣ ਲਈ ਕਿਹਾ ਹੈ।
ਫਿਰ ਆਪਣੇ ਬੱਚੇ ਦਾ ਛੁੱਟੀਆਂ ਦਾ ਟਾਇਮ ਟੇਬਲ ਬਣਾਓ। ਕਈ ਬੱਚੇ ਛੁੱਟੀਆਂ ਦੇ ਕੰਮ ਨੂੰ ਦੋ ਚਾਰ ਦਿਨਾਂ ਵਿੱਚ ਹੀ ਕਰਕੇ ਵਿਹਲੇ ਹੋ ਜਾਂਦੇ ਹਨ। ਛੁੱਟੀਆਂ ਦੇ ਕੰਮ ਵਿੱਚ ਕਦੇ ਵੀ ਜਲਦੀ ਨਹੀਂ ਕਰਨੀ ਚਾਹੀਦੀ ਕਿਉਂਕਿ ਛੁੱਟੀਆਂ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਨਿਖਾਰ ਲਿਆਉਣ ਵਿੱਚ ਫ਼ਲਦਾਇਕ ਸਿੱਧ ਹੋ ਸਕਦੀਆਂ ਹਨ। ਕੁਝ ਵਿਦਿਆਰਥੀ ਛੁੱਟੀਆਂ ਨੂੰ ਕੇਵਲ ਆਨੰਦ ਮਾਨਣ ਲਈ ਮੰਨਦੇ ਹਨ ਜੋ ਕਿ ਗਲਤ ਹੈ। ਇਨ੍ਹਾਂ ਦਿਨਾਂ ਵਿਚ ਤਾਂ ਕਈ ਬੱਚੇ ਜਿੱਥੇ ਆਪਣੇ ਮਾਪਿਆਂ ਨਾਲ ਕੰਮ ਵਿੱਚ ਹੱਥ ਬਟਾਉਂਦੇ ਹਨ ਉਥੇ ਕੁਝ ਕੰਮ ਉੱਤੇ ਲਗ ਕੇ ਚਾਰ ਪੈਸੇ ਵੀ ਕਮਾਉਂਦੇ ਹਨ ਤੇ ਕੁਝ ਕੋਚਿੰਗ ਵੀ ਲੈਂਦੇ ਹਨ।
ਕਿਸੇ ਨੂੰ ਵੀ ਛੁੱਟੀਆਂ ਨੂੰ ਕੇਵਲ ਆਨੰਦ ਮਾਨਣ ਲਈ ਨਹੀਂ ਸਮਝਣਾ ਚਾਹੀਦਾ। ਇਨ੍ਹਾਂ ਦਿਨਾਂ ਵਿੱਚ ਤਾਂ ਵਿਦਿਆਰਥਣਾਂ ਨੂੰ ਸਕੂਲ ਦੇ ਕੰਮ ਤੋਂ ਇਲਾਵਾ ਰਸੋਈ ਤੇ ਕਿੰਗ ਐਂਡ ਟੇਲਰਿੰਗ ਆਦਿ ਵਿੱਚ ਵੀ ਹੱਥ ਖੋਲ੍ਹਣਾ ਸਿਖ ਲੈਣਾ ਭਵਿੱਖ ਤੇ ਵਰਤਮਾਨ  ਦੋਨਾਂ ਲਈ ਵਰਦਾਨ ਸਾਬਿਤ ਹੁੰਦਾ ਹੈ। ਸਾਰੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਕੂਲ ਦੇ ਕੰਮ ਨੂੰ ਬੋਝ ਨਾ ਸਮਝਣ ਸਗੋਂ ਖੁਸ਼ੀ ਖੁਸ਼ੀ ਕਰਨ। ਛੁੱਟੀਆਂ ਦੌਰਾਨ ਮਾਪਿਆਂ/ ਸਰਪ੍ਰਸਤਾਂ ਨੂੰ ਤੰਗ ਨਾ ਕੀਤਾ ਜਾਵੇ ਕਿਉਂਕਿ ਮਾਪਿਆਂ/ ਸਰਪ੍ਰਸਤਾਂ ਦੇ ਮਨ ਵਿਚੋਂ ਨਿਕਲੀ ਇੱਕ ਛੋਟੀ ਜਿਹੀ ਆਸ਼ੀਸ਼ ਵਿਦਿਆਰਥੀ ਜੀਵਨ ਵਿੱਚ ਬਹੁਤ ਵੱਡਾ ਸਾਬਿਤ ਹੋ ਸਕਦੀ ਹੈ।
ਲੇਖਕ: ਛੁੱਟੀਆਂ: ਲੈਕਚਰਾਰ ਰਾਜਨ ਸ਼ਰਮਾ, ਸਸਸ ਸਕੂਲ, ਸਿੰਘਪੁਰਾ।

Leave a Reply

Your email address will not be published. Required fields are marked *