ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ:


ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਐਸ.ਏ.ਐਸ. ਨਗਰ ਅਤੇ ਸਾਹਿਤਕ ਸੱਥ ਵੱਲੋਂ ਡਾ. ਸੁਰਿੰਦਰ ਕੌਰ ਚੌਹਾਨ ਦਾ ਕਹਾਣੀ ਸੰਗ੍ਰਹਿ ‘ਵੱਡੇ ਤੜਕੇ ਦਾ ਸੁਪਨਾ’ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਗਮ 05 ਮਾਰਚ, 2025 ਨੂੰ ਸਵੇਰੇ 11.00 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 520, ਚੌਥੀ ਮੰਜ਼ਲ, ਸੈਕਟਰ 76, ਮੋਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਐਸ.ਕੇ. ਅਗਰਵਾਲ, ਪ੍ਰਧਾਨ ਜ਼ਿਲ੍ਹਾ ਖਪਤਕਾਰ ਕਮਿਸ਼ਨ ਹੋਣਗੇ, ਜਦਕਿ ਡਾ. ਮੇਘਾ ਸਿੰਘ, ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ ਵਿਸ਼ੇਸ਼ ਮਹਿਮਾਨ ਹੋਣਗੇ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪ੍ਰਧਾਨਗੀ ਕਰਨਗੇ। ਡਾ. ਪੁਸ਼ਪਿੰਦਰ ਕੌਰ ਪਟਿਆਲ਼ਾ ਇਸ ਪੁਸਤਕ ਬਾਰੇ ਪਰਚਾ ਪੇਸ਼ ਕਰਨਗੇ। ਸਮਾਗਮ ਦੇ ਪ੍ਰਬੰਧਕ ਡਾ. ਦਵਿੰਦਰ ਸਿੰਘ ਬੋਹਾ, ਡਾ. ਦਰਸ਼ਨ ਕੌਰ, ਖੋਜ ਅਫਸਰ ਅਤੇ ਮਨਜੀਤ ਸਿੰਘ, ਸੀਨੀਅਰ ਸਹਾਇਕ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਹੈ।

