www.sursaanjh.com > ਅੰਤਰਰਾਸ਼ਟਰੀ > ਹਰਦੇਵ ਸਿੰਘ ਭੁੱਲਰ ਨੂੰ ਮਿਲਿਆ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ

ਹਰਦੇਵ ਸਿੰਘ ਭੁੱਲਰ ਨੂੰ ਮਿਲਿਆ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਾਰਚ:
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਦੇ ਗ਼ਦਰੀ ਬਾਬਾ ਹਰਜਾਪ ਸਿੰਘ ਦੇ ਹਾਲ ਵਿੱਚ ‘ਨਿੱਕੀਆਂ ਕਰੂੰਬਲਾਂ’ ਬਾਲ ਮੈਗਜ਼ੀਨ ਦੇ ਤੀਹ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਵੱਲੋਂ ਅਤੇ ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਦੇ ਸਮੂਹ ਮੈਂਬਰਾਂ ਵੱਲੋਂ “ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ” ‌ਪੁਰਸਕਾਰ ਨਾਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰ ਜੈ ਕ੍ਰਿਸ਼ਨ ਸਿੰਘ ਰੌੜੀ, ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਉੱਘੇ ਬਾਲ ਸਾਹਿਤਕਾਰ ਅਤੇ ਗਾਇਕ ਕਮਲਜੀਤ ਨੀਲੋਂ ਸਮੇਤ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਅਦਬੀ ਸ਼ਖ਼ਸੀਅਤਾਂ ਵੱਲੋਂ ਬਾਲ ਲੇਖਕ ਹਰਦੇਵ ਸਿੰਘ “ਭੁੱਲਰ” ਨੂੰ ਸਨਮਾਨਿਤ ਕੀਤਾ ਗਿਆ।
ਇਸ ਮਾਣਮੱਤੇ ਪੁਰਸਕਾਰ ਵਿੱਚ ਸਨਮਾਨ ਚਿੰਨ੍ਹ, ਲੋਈ ਅਤੇ ਇਕਵੰਜਾ ਸੌ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਲਈ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਸਮੇਤ ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਦੇ ਸਭ ਮੈਂਬਰਾਂ ਦਾ ਲੇਖਕ ਹਰਦੇਵ ਸਿੰਘ ਭੁੱਲਰ ਨੇ ਤਹਿ ਦਿਲੋਂ ਧੰਨਵਾਦ ਕੀਤਾ। ਇਹ ਪੁਰਸਕਾਰ ਮਿਲਣ ਤੇ ਹਰਦੇਵ ਸਿੰਘ ਭੁੱਲਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਬਾਲ ਸਾਹਿਤਕਾਰ ਡਾ ਦਰਸ਼ਨ ਸਿੰਘ ਆਸ਼ਟ, ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਜਗਤਾਰ ਸਿੰਘ ਭੁੱਲਰ, ਆਰ ਦੀਪ ਰਮਨ (ਪ੍ਰਸਿੱਧ ਗਾਇਕਾ), ਸਰਬਜੀਤ ਕੌਰ ਜੱਸ, ਗੁਰਮੀਤ ਸਿੰਘ ਕੜਿਆਲਵੀ, ਡਾ ਦਵਿੰਦਰ ਸੈਫ਼ੀ, ਡਾ ਖੁਸ਼ ਧਾਲੀਵਾਲ, ਹਰਦੀਪ ਕੌਰ ਵਿਰਕ (ਚੜ੍ਹਦੀ ਕਲਾ ਟਾਈਮ ਟੀ ਵੀ), ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਸੋਖੀ, ਪ੍ਰੀਤ ਜੱਗੀ,  ਰਮਨਦੀਪ ਰਮਨੀਕ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਸਮੇਤ ਇਲਾਕਾ ਨਿਵਾਸੀਆਂ ਵੱਲੋਂ ਵੀ ਮੁਬਾਰਕਬਾਦ ਮਿਲ ਰਹੀ ਹੈ।

Leave a Reply

Your email address will not be published. Required fields are marked *