ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਾਰਚ:
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਈ ਜਾ ਰਹੀ ਆਲਮੀ ਪੰਜਾਬੀ ਕਾਨਫਰੰਸ ਦੇ ਤੀਜੇ ਸੈਸ਼ਨ ਦਾ ਆਗਾਜ਼ ਅੱਜ ‘ਅਜੋਕੇ ਭਾਰਤ ਵਿੱਚ ਔਰਤਾਂ ਸਾਹਮਣੇ ਚੁਣੌਤੀਆਂ’ ਵਿਸ਼ੇ ਨਾਲ਼ ਹੋਵੇਗਾ, ਜਿਸ ਵਿੱਚ ਸ਼ਬਨਮ ਹਾਸ਼ਮੀ ਮੁੱਖ ਭਾਸ਼ਣ ਦੇਣਗੇ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਦੇਵ ਕੌਰ ਪਾਲ, ਨਵਜੋਤ ਢਿੱਲੋਂ (ਕੈਨੇਡਾ) ਵੱਲੋਂ ਕੀਤੀ ਜਾਵੇਗੀ, ਸਵਾਗਤੀ ਸ਼ਬਦ ਡਾ. ਕੰਵਲਜੀਤ ਕੌਰ ਢਿੱਲੋਂ ਕਹਿਣਗੇ। ਮੁੱਖ ਮਹਿਮਾਨ ਵਜੋਂ ਅਰਵਿੰਦਰ ਕੌਰ ਜੌਹਲ, ਸੰਪਾਦਕ ਪੰਜਾਬੀ ਟ੍ਰਿਬਿਊਨ ਅਤੇ ਵਿਸ਼ੇਸ਼ ਮਹਿਮਾਨ ਹਰਕੀਰਤ ਕੌਰ ਚਾਹਲ (ਕੈਨੇਡਾ), ਦਲਵੀਰ ਵੁਲਵਰਹੈਂਪਟਨ (ਬਰਤਾਨੀਆਂ) ਹੋਣਗੇ। ਧੰਨਵਾਦ ਸੁਰਿੰਦਰ ਗਿੱਲ ਜੈਪਾਲ ਵੱਲੋਂ ਕੀਤਾ ਜਾਵੇਗਾ ਅਤੇ ਮੰਚ ਸੰਚਾਲਨ ਕਮਲ ਦੁਸਾਂਝ ਕਰਨਗੇ।


ਚੌਥੇ ਸੈਸ਼ਨ ਦੀ ਸ਼ੁਰੂਆਤ ਗ਼ਜ਼ਲ ਗੁਲਜ਼ਾਰ ਅਤੇ ਪੁਰਸਕਾਰ ਵਜੋਂ ਹੋਵੇਗੀ, ਜਿਸ ਦੀ ਪ੍ਰਧਾਨਗੀ ਕੁਲਵਿੰਦਰ, ਜਸਵਿੰਦਰ, ਸੁਰਜੀਤ ਜੱਜ, ਡਾ. ਜਸਵਿੰਦਰ ਸੈਣੀ ਵੱਲੋਂ ਕੀਤੀ ਜਾਵੇਗੀ, ਜਦਕਿ ਮੁੱਖ ਮਹਿਮਾਨ ਚਰਨ ਸਿੰਘ (ਮਲਕੀਤ ਐਗਰੋਟੈੱਕ ਪ੍ਰਾ. ਲਿਮ. ਨਾਭਾ) ਹੋਣਗੇ। ਇਸ ਮੌਕੇ ਪਹਿਲਾ ਸਤਨਾਮ ਯਾਦਗਾਰੀ ਪੁਰਸਕਾਰ, ਸ਼ਾਇਰ ਸੁਖਦੀਪ ਔਜਲਾ ਨੂੰ ਦਿੱਤਾ ਜਾਵੇਗਾ। ਮੰਚ ਸੰਚਾਲਨ ਰਾਜਵੰਤ ਰਾਜ ਅਤੇ ਜਗਜੀਤ ਨੌਸ਼ਹਿਰਵੀ ਵੱਲੋਂ ਕੀਤੀ ਜਾਵੇਗਾ।
ਪੰਜਵੇਂ ਸੈਸ਼ਨ ਵਿੱਚ ਨਾਮਧਾਰੀ ਸਾਹਿਤ ਪਰੰਪਰਾ ਬਾਰੇ ਚਰਚਾ ਕੀਤੀ ਜਾਵੇਗੀ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਡਾ. ਹਰਵਿੰਦਰ ਸਿੰਘ ਭੱਟੀ ਭਾਗ ਲੈਣਗੇ। ਇਸ ਸੈਸ਼ਨ ਦੀ ਪ੍ਰਧਾਨਗੀ ਸਵਰਨ ਸਿੰਘ ਵਿਰਕ ਵੱਲੋਂ ਕੀਤੀ ਜਾਵੇਗੀ। ਪ੍ਰਧਾਨਗੀ ਮੰਡਲ ਵਿੱਚ ਸ਼ੈਲੇਂਦਰ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਰਾਜਿੰਦਰ ਰਾਜਨ, ਮੂਲ ਚੰਦ ਸ਼ਰਮਾ ਵੱਲੋਂ ਕੀਤੀ ਜਾਵੇਗੀ ਜਦਕਿ ਮੰਚ ਸੰਚਾਲਨ ਦਲਜੀਤ ਸਿੰਘ ਸ਼ਾਹੀ ਵੱਲੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਲੇਖਕ ਤੇ ਪੇਸ਼ਕਾਰ ਡਾ. ਆਤਮਜੀਤ ਵੱਲੋਂ ਡਾ. ਦੀਵਾਨ ਸਿੰਘ ਕਾਲ਼ੇਪਾਣੀ ਦੇ ਜੀਵਨ ਤੇ ਆਧਾਰਤ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦਾ ਪਾਠ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦੇਵਿੰਦਰ ਦਮਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਲਵਿੰਦਰ ਉੱਤਮ ਸ਼ਾਮਿਲ ਹੋਣਗੇ।

