www.sursaanjh.com > ਅੰਤਰਰਾਸ਼ਟਰੀ > ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਸਾਲਾਨਾ ਸਨਮਾਨ 2025 ਝੱਜ, ਪੱਲ੍ਹਾ ਤੇ ਗੁਰਮ ਨੂੰ – ਅਨਿੱਲ ਫਤਿਹਗੜ੍ਹ ਜੱਟਾਂ

ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਸਾਲਾਨਾ ਸਨਮਾਨ 2025 ਝੱਜ, ਪੱਲ੍ਹਾ ਤੇ ਗੁਰਮ ਨੂੰ – ਅਨਿੱਲ ਫਤਿਹਗੜ੍ਹ ਜੱਟਾਂ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਾਰਚ:
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਹ ਰਵਾਇਤ ਰਹੀ ਹੈ ਕਿ ਉਹ ਹਰ ਸਾਲ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਲੇਖਕਾਂ ਦਾ ਸਨਮਾਨ ਕਰਦੀ ਹੈ। ਸਭਾ ਵਲੋਂ ਹਰ ਸਾਲ ਤਿੰਨ ਸਨਮਾਨ ਦਿੱਤੇ ਜਾਂਦੇ ਹਨ। ਇਸ ਵਾਰ ਦਾ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਸਨਮਾਨ ਸਾਹਿਤ ਦੇ ਖੇਤਰ ਵਿੱਚ ਨਿੱਠ ਕੇ ਕੰਮ ਕਰਨ ਵਾਲੇ ਸਾਹਿਤਕਾਰ ਸ. ਜਸਵੀਰ ਝੱਜ ਨੂੰ, ਕਾਮਰੇਡ ਰਣਧੀਰ ਸਿੰਘ ਯਾਦਗਾਰੀ ਪੁਰਸਕਾਰ, ਗੀਤਕਾਰ ਸਵਰਨ ਪੱਲਾ ਨੂੰ ਅਤੇ ਮਾਸਟਰ ਕੇਸਰ ਸਿੰਘ ਗਰੇਵਾਲ ਭੂਖੜੀ ਕਲਾਂ ਯਾਦਗਾਰੀ ਪੁਰਸਕਾਰ, ਜਗਜੀਤ ਗੁਰਮ ਨੂੰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸਮਾਗਮ ਸਭਾ ਦੇ ਲਾਇਬ੍ਰੇਰੀ ਹਾਲ ਵਿੱਚ 9 ਮਾਰਚ ਦਿਨ ਐਤਵਾਰ ਸਵੇਰੇ 10 ਵਜੇ ਹੋਵੇਗਾ। ਜ਼ਿਕਰਯੋਗ ਹੈ ਜਿੱਥੇ ਇਨ੍ਹਾਂ ਸਨਮਾਨਿਤ ਸ਼ਖ਼ਸ਼ੀਅਤਾਂ ਦਾ ਪੰਜਾਬੀ ਸਾਹਿਤ ਵਿੱਚ ਵੱਡਾ ਯੋਗਦਾਨ ਹੈ, ਉੱਥੇ ਇਨ੍ਹਾਂ ਸਖਸ਼ੀਅਤਾਂ ਨੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਲਈ ਵੀ ਵਿਸ਼ੇਸ਼ ਸੇਵਾਵਾਂ ਦਿੱਤੀਆਂ ਹਨ। ਇਹ ਸਨਮਾਨ ਸਮਾਗਮ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਹੋਵੇਗਾ ਅਤੇ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਗੁਰਭਜਨ ਗਿੱਲ ਹੋਣਗੇ। ਵਰਨਣਯੋਗ ਹੈ ਕਿ ਇਸ ਵਾਰ ਸਮਾਗਮ ਪ੍ਰਸਿੱਧ ਗ਼ਜ਼ਲਗੋ ਕ੍ਰਿਸ਼ਨ ਭਨੋਟ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਬਲਵੰਤ ਮਾਂਗਟ, ਜਰਨਲ ਸਕੱਤਰ।

Leave a Reply

Your email address will not be published. Required fields are marked *