ਟੀਮ ਰੂਹ ਇੰਟਰਨੈਸ਼ਨਲ ਵੱਲੋਂ ਭਗਤ ਆਸਾ ਰਾਮ ਕਮੇਟੀ ਸੋਹਾਣਾ ਦੇ ਸਹਿਯੋਗ ਨਾਲ਼ ਬਣਾਈ ਜਾ ਰਹੀ ਹੈ ਫੀਚਰ ਫਿਲਮ THE LEGEND
ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਅੱਜ 12.30 ਵਜੇ ਹੋਵੇਗੀ ਪ੍ਰੈਸ ਕਾਨਫਰੰਸ


ਪੁਆਧੀ ਅਖਾੜਾ ਪ੍ਰੰਪਰਾ ਦੀ ਰੂਹ ਵਜੋਂ ਜਾਣੇ ਜਾਂਦੇ ਭਗਤ ਆਸਾ ਰਾਮ ਬੈਦਵਾਣ ਦੇ ਜੀਵਨ ‘ਤੇ ਆਧਾਰਿਤ ਹੋਵੇਗੀ ਇਹ ਫਿਲਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 03 ਜੂਨ:
ਪੁਆਧੀ ਅਖਾੜਾ ਪ੍ਰੰਪਰਾ ਦੀ ਜਿੰਦ-ਜਾਨ ਵਜੋਂ ਜਾਣੇ ਜਾਂਦੇ ਭਗਤ ਆਸਾ ਰਾਮ ਬੈਦਵਾਣ ਦੀ ਜ਼ਿੰਦਗੀ ‘ਤੇ ਆਧਾਰਿਤ ਫੀਚਰ ਫਿਲਮ THE LEGEND ਦਾ ਮਹੂਰਤ ਹੋ ਰਿਹਾ ਹੈ, ਜਿਸ ਸਬੰਧੀ ਟੀਮ ਰੂਹ ਇੰਟਰਨੈਸ਼ਨਲ ਵੱਲੋਂ ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਅੱਜ 12.30 ਵਜੇ ਹੋਵੇਗੀ ਪ੍ਰੈਸ ਕਾਨਫਰੰਸ ਸੱਦੀ ਗਈ ਹੈ।
ਜਾਣਕਾਰੀ ਅਨੁਸਾਰ ਟੀਮ ਰੂਹ ਇੰਟਰਨੈਸ਼ਨਲ ਵੱਲੋਂ ਭਗਤ ਆਸਾ ਰਾਮ ਕਮੇਟੀ ਸੋਹਾਣਾ ਦੇ ਸਹਿਯੋਗ ਨਾਲ਼ ਇਹ ਫੀਚਰ ਫਿਲਮ ਬਣਾਈ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ। ਟੀਮ ਦੇ ਬੁਲਾਰੇ ਆਖਿਆ ਕਿ ਇਸ ਕਾਨਫਰੰਸ ਵਿੱਚ ਪੁਆਧ ਖਿੱਤੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਰਮਿੰਦਰ ਸਿੰਘ ਸੋਹਾਣਾ, ਅਮਰਾਓ ਸਿੰਘ, ਕੇਸਰ ਸਿੰਘ, ਬਹਾਲ ਸਿੰਘ, ਪ੍ਰੇਮ ਸਿੰਘ ਨੰਬਰਦਾਰ, ਬੀ.ਕੇ. ਗੋਇਲ, ਪ੍ਰਦੁਮਨ ਕੌਸ਼ਿਕ ਅਤੇ ਗੁਰਨਾਮ ਸਿੰਘ ਆਦਿ ਹਿੱਸਾ ਲੈਣਗੇ।

