ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਾਰਚ:


ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਮੌਖਿਕ ਪਰੰਪਰਾ ਦੇ ਫ਼ਕੀਰ ਬਾਦਸ਼ਾਹ ਲਾਲੀ ਬਾਬਾ ਦੀ ਯਾਦ ਨੂੰ ਸਮਰਪਿਤ ਸੰਵਾਦ ਇਕੱਤਰਤਾ ਮਿਤੀ 16 ਮਾਰਚ, ਦਿਨ ਐਤਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਕਰਵਾਇਆ ਜਾ ਰਿਹਾ ਹੈ।
ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਸੁਰ ਸਾਂਝ ਡਾਟ ਕਾਮ ਨਾਲ਼ ਇਸ ਸਮਾਗਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ, ਸੁਰਿੰਦਰ ਸ਼ਰਮਾ, ਨਿਰੁਪਮਾ ਦੱਤ, ਡਾ. ਮਹਿੰਦਰ ਕੁਮਾਰ, ਸੁਖਵਿੰਦਰ ਸੰਵਾਦ ਰਚਾਉਣਗੇ। ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ।

