www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਾਲਾਨਾ ਸਮਾਗਮ ਵਿੱਚ ਝੱਜ, ਪੱਲ੍ਹਾ ਅਤੇ ਗੁਰਮ ਦਾ ਸਨਮਾਨ – ਰਾਮਪੁਰ ਕਵਿਤਾ ਦੀ ਸਰ-ਜ਼ਮੀਨ ਹੈ – ਵਰਿਆਮ ਸਿੰਘ ਸੰਧੂ

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਾਲਾਨਾ ਸਮਾਗਮ ਵਿੱਚ ਝੱਜ, ਪੱਲ੍ਹਾ ਅਤੇ ਗੁਰਮ ਦਾ ਸਨਮਾਨ – ਰਾਮਪੁਰ ਕਵਿਤਾ ਦੀ ਸਰ-ਜ਼ਮੀਨ ਹੈ – ਵਰਿਆਮ ਸਿੰਘ ਸੰਧੂ

ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਾਰਚ:
ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਸਾਲਾਨਾ ਸਮਾਗਮ ਪ੍ਰਸਿੱਧ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਸਭਾ ਦੇ ਲਾਇਬ੍ਰੇਰੀ ਹਾਲ ਵਿੱਚ ਹੋਇਆ। ਇਸ ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਪ੍ਰੋ. ਗੁਰਭਜਨ ਗਿੱਲ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਸੀਨੀਅਰ ਮੈਂਬਰ ਗੁਰਦਿਆਲ ਦਲਾਲ, ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਅਤੇ ਪਿੰਡ ਰਾਮਪੁਰ ਦੇ ਸਰਪੰਚ ਜਸਵੰਤ ਸਿੰਘ ਕਾਲਾ ਸੁਸ਼ੋਭਿਤ ਸਨ।
ਇਸ ਸਮਾਗਮ ਵਿੱਚ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਇਨਾਮ ਪ੍ਰਸਿੱਧ ਸਾਹਿਤਕਾਰ ਜਸਵੀਰ ਝੱਜ ਨੂੰ, ਕਾਮਰੇਡ ਰਣਧੀਰ ਸਿੰਘ ਯਾਦਗਾਰੀ ਸਨਮਾਨ ਗੀਤਕਾਰ ਸਵਰਨ ਪੱਲ੍ਹਾ ਨੂੰ ਅਤੇ ਮਾਸਟਰ ਕੇਸਰ ਸਿੰਘ (ਭੂਖੜੀ ਕਲਾਂ) ਯਾਦਗਾਰੀ ਸਨਮਾਨ ਗੀਤਕਾਰ ਜਗਜੀਤ ਗੁਰਮ ਨੂੰ ਦਿੱਤਾ ਗਿਆ। ਸਭ ਤੋਂ ਪਹਿਲਾਂ ਅਨਿਲ ਫਤਿਹਗੜ੍ਹ ਜੱਟਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਸਾਹਿਤ ਸਭਾ ਸ਼੍ਰੀ ਭੈਣੀ ਦੇ ਪ੍ਰਧਾਨ ਗੁਰਸੇਵਕ ਢਿੱਲੋਂ ਦੇ ਗੀਤ ਤੋਂ ਹੋਈ। ਉਨ੍ਹਾਂ ਤੋਂ ਇਲਾਵਾ ਜ਼ੋਰਾਵਰ ਪੰਛੀ ਅਤੇ ਦਲਬੀਰ ਕਲੇਰ ਨੇ ਸਰੋਤਿਆ ਨੂੰ ਆਪਣੀ ਮਿੱਠੀ ਆਵਾਜ਼ ਨਾਲ ਮੰਤਰ ਮੁਗਧ ਕੀਤਾ। ਸਭਾ ਦਾ ਇਹ ਸਮਾਗਮ ਪ੍ਰਸਿੱਧ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਕੀਤਾ ਗਿਆ। ਕ੍ਰਿਸ਼ਨ ਭਨੋਟ ਜੀ ਦੀਆਂ ਸਭਾ ਨਾਲ ਜੁੜੀਆਂ ਯਾਦਾਂ ਨੂੰ ਗੁਰਦਿਆਲ ਦਲਾਲ ਨੇ ਸਾਂਝਾ ਕੀਤਾ। ਇਸਦੇ ਨਾਲ ਹੀ ਗੁਰਦਿਆਲ ਦਲਾਲ ਦੀ ਨਵੀਂ ਆਈ ਕਿਤਾਬ ‘ਪਾਪਾ ਮੈਂ ਹਿੰਦੋਸਤਾਨ ਲਉਂਗਾ’ ਨੂੰ ਸਭਾ ਵਲੋਂ ਲੋਕ ਅਰਪਣ ਕੀਤਾ ਗਿਆ।
ਲਿਖਾਰੀ ਸਭਾ ਰਾਮਪੁਰ ਵਲੋਂ ਦਿੱਤੇ ਜਾਂਦੇ ਇਨਾਮਾਂ ਬਾਰੇ ਜਾਣਕਾਰੀ ਸੁਰਿੰਦਰ ਰਾਮਪੁਰੀ ਵਲੋਂ ਦਿੱਤੀ ਗਈ। ਸੁਰਿੰਦਰ ਰਾਮਪੁਰੀ ਨੇ ਸਭਾ ਵੱਲੋਂ ਸਾਲ 1989 ਤੋਂ  ਲੈ ਕੇ ਵੱਖ ਵੱਖ ਸਮੇਂ ‘ਤੇ ਆਰੰਭ ਹੋਏ ਅੱਠ ਸਾਹਿਤਕ ਪੁਰਸਕਾਰਾਂ ਦਾ ਵਿਸਥਾਰ ਵਿਚ ਵੇਰਵਾ ਦਿੰਦਿਆਂ ਦੱਸਿਆ ਕਿ ਹੁਣ ਤਕ ਸ• ਲਾਭ ਸਿੰਘ ਚਾਤ੍ਰਿਕ ਪੁਰਸਕਾਰ,  ਸੁਰਜੀਤ  ਰਾਮਪੁਰੀ ਪੁਰਸਕਾਰ,  ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ,  ਕਾਮਰੇਡ  ਰਣਧੀਰ ਸਿੰਘ ਪੁਰਸਕਾਰ,  ਜਸਵੰਤ ਧਮੋਟ ਪੁਰਸਕਾਰ,  ਨੌਰੰਗ ਸਿੰਘ ਝੱਜ ਪੁਰਸਕਾਰ,  ਮਾਤਾ ਮਹਿੰਦਰ ਕੌਰ ਪੁਰਸਕਾਰ ਦਿੱਤੇ ਜਾਂਦੇ ਰਹੇ ਹਨ ਅਤੇ ਅੱਜ ਇੱਕ ਨਵੇਂ, ਮਾਸਟਰ  ਕੇਸਰ ਸਿੰਘ  ਗਰੇਵਾਲ (ਭੂਖੜੀ ਕਲਾਂ) ਪੁਰਸਕਾਰ  ਦੀ ਸ਼ੁਰੂਆਤ ਹੋਈ ਹੈ।  ਲਾਭ ਸਿੰਘ ਚਾਤ੍ਰਿਕ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਸਖਸ਼ੀਅਤ , ਜਸਵੀਰ ਝੱਜ ਦੇ ਜੀਵਨ ਬਾਰੇ ਸਭਾ ਦੀ ਪ੍ਰਤਿਭਾਸ਼ਾਲੀ ਕਵਿਤਰੀ  ਹਰਲੀਨ ਰਾਮਪੁਰ ਵਲੋਂ ਪਰਚਾ ਪੜ੍ਹਿਆ ਗਿਆ। ਜਸਵੀਰ ਝੱਜ ਨੇ ਆਪਣੇ ਜੀਵਨ, ਸਾਹਿਤ ਤੇ ਸਭਾ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਕਾਮਰੇਡ ਰਣਧੀਰ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਸਖਸ਼ੀਅਤ ਸਵਰਨ ਪੱਲ੍ਹਾ ਦੇ ਜੀਵਨ ਬਾਰੇ ਪਰਚਾ ਸਭਾ ਦੀ ਸਕੱਤਰ ਨੀਤੂ ਰਾਮਪੁਰ ਵਲੋਂ ਪੜ੍ਹਿਆ ਗਿਆ। ਸਵਰਨ ਪੱਲ੍ਹਾ ਨੇ ਆਪਣੇ ਸਹਿਤਕ ਸਫ਼ਰ ਤੇ ਜੀਵਨ ਬਾਰੇ ਅਨੁਭਵ ਸਾਂਝੇ ਕੀਤੇ ਗਏ। ਸਵਰਨ ਪੱਲ੍ਹਾ ਨੇ ਧੰਨਵਾਦ ਕਰਦਿਆ ਕਿਹਾ ਸਭਾ ਨੇ ਅੱਜ ਮੈਨੂੰ ਇਕ ਮਾਂ ਵਾਗ ਸੋਹਣਾ ਪੁੱਤ ਕਿਹਾ ਹੈ। ਇਸ ਸਨਮਾਨ ਵਿੱਚ ਕਾਮਰੇਡ ਰਣਧੀਰ ਸਿੰਘ ਦੇ ਪਰਿਵਾਰਕ ਮੈਂਬਰ ਸੁਖਦੇਵ ਸਿੰਘ ਮਾਂਗਟ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਮਾਸਟਰ ਕੇਸਰ ਸਿੰਘ ਗਰੇਵਾਲ (ਭੂਖੜੀ ਕਲਾਂ ) ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਸਖਸ਼ੀਅਤ ਜਗਜੀਤ ਗੁਰਮ ਦੇ ਜੀਵਨ ਬਾਰੇ ਪਰਚਾ ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਵਲੋਂ ਪੜ੍ਹਿਆ ਗਿਆ।  ਇਸ ਸਨਮਾਨ ਬਾਰੇ ਜਾਣਕਾਰੀ ਸੁਖਮਿੰਦਰਪਾਲ ਸਿੰਘ ਗਰੇਵਾਲ ਵਲੋਂ ਦਿੱਤੀ ਗਈ। ਉਨ੍ਹਾਂ ਲੇਖਕਾਂ ਨੂੰ ਵੱਧ ਤੋਂ ਵੱਧ ਪੜ੍ਹਨ ਦੀ ਸਲਾਹ ਦਿੱਤੀ। ਜਗਜੀਤ ਗੁਰਮ ਵਲੋਂ ਭਾਵਪੂਰਨ ਸ਼ਬਦਾਂ ਨਾਲ ਸਭਾ ਦਾ ਧੰਨਵਾਦ ਕੀਤਾ ਗਿਆ। ਪਿੰਡ ਰਾਮਪਰ ਦੇ ਸਰਪੰਚ ਜਸਵੰਤ ਸਿੰਘ ਕਾਲਾ ਨੇ ਸਨਮਾਨਿਤ ਸਖ਼ਸ਼ੀਅਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਪਿੰਡ ਰਾਮਪੁਰ ਦਾ ਮਾਣ ਹੈ।
ਇਸ ਦੌਰਾਨ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਗੁਰਭਜਨ ਗਿੱਲ ਨੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮਾਣਮੱਤੇ ਇਤਿਹਾਸ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਭਾ ਦੇ ਇਸ ਸਮਾਗਮ ਵਿੱਚ ਕਿਸੇ ਦੇ ਕਹਿਣ ਤੇ ਸ਼ਾਮਿਲ ਨਹੀਂ ਹੋਏ, ਸਗੋਂ ਸਭਾ ਦਾ ਮਾਣਮੱਤਾ ਇਤਿਹਾਸ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਜਿੱਥੇ ਸਨਮਾਨਿਤ ਸਖਸ਼ੀਅਤਾ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਯਾਦਾਂ ਨੂੰ ਵੀ ਸਾਂਝਾਂ ਕੀਤਾ। ਉਨ੍ਹਾਂ ਨੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਆਪਣੇ ਪੁਰਾਣੇ ਰਿਸ਼ਤੇ ਦੀ ਗੱਲ ਕੀਤੀ। ਉਨਾਂ ਕਿਹਾ ਕੇ ਪੰਜਾਬ ਦੀ ਧਰਤੀ ਗਾਉਂਦੇ ਪੈਗੰਬਰ ‘ਬਾਬੇ ਨਾਨਕ’ ਦੀ ਧਰਤੀ ਹੈ। ਉਨ੍ਹਾਂ ਰਾਮਪੁਰ ਦੀ ਧਰਤੀ ਨੂੰ ਕਵਿਤਾ ਦੀ ਸਰ ਜ਼ਮੀਨ ਕਿਹਾ।
ਸਮਾਗਮ ਦੇ ਪਹਿਲੇ ਸ਼ੈਸ਼ਨ ਤੋਂ ਬਾਅਦ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜਸਵੀਰ ਝੱਜ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਹਰਲੀਨ ਰਾਮਪੁਰ, ਜਗਜੀਤ ਗੁਰਮ, ਸਵਰਨ ਪੱਲ੍ਹਾ, ਤਰਨਜੀਤ ਕੌਰ ਗਰੇਵਾਲ, ਨੀਤੂ ਰਾਮਪੁਰ ਅਤੇ ਪ੍ਰਭਜੋਤ ਰਾਮਪਰ ਸ਼ਾਮਿਲ ਸਨ। ਮੰਚ ਦੀ ਸੰਚਾਲਨਾ ਅਮਰਿੰਦਰ ਸੋਹਲ ਵਲੋਂ ਭਾਵਪੂਰਨ ਤਰੀਕੇ ਨਾਲ ਕੀਤੀ ਗਈ। ਇਸ ਕਵੀ ਦਰਬਾਰ ਵਿੱਚ ਪ੍ਰੀਤ ਸੰਦਲ, ਅਮਰਿੰਦਰ ਸੋਹਲ, ਆਤਿਸ਼ ਪਾਇਲਵੀ, ਸ਼ੇਰ ਸਿੰਘ, ਤਰਨਜੀਤ ਕੌਰ ਗਰੇਵਾਲ, ਹਰਲੀਨ ਰਾਮਪੁਰ, ਗੁਰਦਿਆਲ ਦਲਾਲ, ਜਗਦੇਵ ਮਕਸੂਦੜਾ, ਮਨਜੀਤ ਘਣਗਸ, ਜਗਜੀਤ ਗੁਰਮ, ਸਵਰਨ ਪੱਲ੍ਹਾ, ਜਗਪਾਲ ਜੱਗਾ, ਦਲਬੀਰ ਕਲੇਰ, ਪ੍ਰਭਜੋਤ ਰਾਮਪੁਰ ਅਤੇ ਨੀਤੂ ਰਾਮਪੁਰ ਨੇ ਭਾਗ ਲਿਆ।  ਇਨ੍ਹਾਂ ਤੋਂ ਇਲਾਵਾ ਸਮਾਗਮ ਵਿੱਚ ਜਗਮਿੰਦਰ ਸਿੰਘ ਰਾਮਪੁਰ, ਹਰਬੰਸ ਸਿੰਘ ਰਾਏ, ਸਰਦਾਰ ਪੰਛੀ, ਸੁਖਜੋਤ ਸਿੰਘ, ਇੰਦਰਜੀਤ ਸਿੰਘ, ਪੰਮੀ ਹਬੀਬ, ਰਵਿੰਦਰ ਵਰਮਾਂ, ਤਰਨ ਬੱਲ, ਹਰਪਾਲ ਸਿੰਘ ਮਾਂਗਟ, ਕਮਲਜੀਤ ਨੀਲੋਂ, ਮੀਤ ਪਾਨੀਪਤ, ਬਲਕਾਰ ਸਿੰਘ, ਡਾ. ਟਹਿਲ ਸਿੰਘ ਜੱਸਲ, ਬਲਵੰਤ ਸਿੰਘ ਵਿਰਕ, ਜੋਗਿੰਦਰ ਸਿੰਘ ਓਬਰਾਏ, ਰਣਜੀਤ ਭੁੱਟਾ,  ਅਮਰਜੀਤ ਸ਼ੇਰਪੁਰੀ, ਅਵਤਾਰ ਤਾਰੀ ਉੱਟਾਲ, ਵਿਸ਼ਵਿੰਦਰ ਵਸਿਸ਼ਟ, ਹਰਦੀਪ ਸਿੰਘ ਅਤੇ ਹਰਪ੍ਰੀਤ ਕੌਰ ਵੀ ਸ਼ਾਮਿਲ ਸਨ। ਸਭਾ ਦੇ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ ਤੇ ਹਰਲੀਨ ਰਾਮਪੁਰ ਵਲੋਂ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ ਗਿਆ।
ਬਲਵੰਤ ਮਾਂਗਟ, ਜਰਨਲ ਸਕੱਤਰ।

Leave a Reply

Your email address will not be published. Required fields are marked *