www.sursaanjh.com > ਚੰਡੀਗੜ੍ਹ/ਹਰਿਆਣਾ > ਪੁਆਧ ਖਿੱਤੇ ਦੇ ਅਖਾੜਾ ਪ੍ਰੰਪਰਾ ਦੇ ਮਰਹੂਮ ਗਵੱਈਏ ਭਗਤ ਆਸਾ ਰਾਮ ਦੇ ਜੀਵਨ ਤੇ ਗਾਇਨ ਕਲਾ ਦਰਸਾਉਂਦੀ ਫੀਚਰ ਫਿਲਮ ਮੁਕੰਮਲ ਹੋਵੇਗੀ ਜਲਦ – ਵਿੱਕੀ ਸਿੰਘ ਲੇਖਕ ਤੇ ਫਿਲਮ ਡਾਇਰੈਕਟਰ

ਪੁਆਧ ਖਿੱਤੇ ਦੇ ਅਖਾੜਾ ਪ੍ਰੰਪਰਾ ਦੇ ਮਰਹੂਮ ਗਵੱਈਏ ਭਗਤ ਆਸਾ ਰਾਮ ਦੇ ਜੀਵਨ ਤੇ ਗਾਇਨ ਕਲਾ ਦਰਸਾਉਂਦੀ ਫੀਚਰ ਫਿਲਮ ਮੁਕੰਮਲ ਹੋਵੇਗੀ ਜਲਦ – ਵਿੱਕੀ ਸਿੰਘ ਲੇਖਕ ਤੇ ਫਿਲਮ ਡਾਇਰੈਕਟਰ

ਪੁਆਧ ਖਿੱਤੇ ਦੇ ਅਖਾੜਾ ਪ੍ਰੰਪਰਾ ਦੇ ਮਰਹੂਮ ਗਵੱਈਏ ਭਗਤ ਆਸਾ ਰਾਮ ਦੇ ਜੀਵਨ ਤੇ ਗਾਇਨ ਕਲਾ ਦਰਸਾਉਂਦੀ ਫੀਚਰ ਫਿਲਮ ਮੁਕੰਮਲ ਹੋਵੇਗੀ ਜਲਦ – ਵਿੱਕੀ ਸਿੰਘ ਲੇਖਕ ਤੇ ਫਿਲਮ ਡਾਇਰੈਕਟਰ
ਫੀਚਰ  ਫਿਲਮ THE LEGEND ਰਾਹੀਂ ਪੁਆਧ ਖਿੱਤੇ ਦੀ ਮਰ ਰਹੀ ਪੁਆਧੀ ਬੋਲੀ ਦੀ ਪਛਾਣ ਕਾਇਮ ਰੱਖਣ ਦਾ ਉਪਰਾਲਾ
ਪੁਆਧ ਖਿੱਤੇ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਇਸ ਫਿਲਮ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕੀਤਾ ਅਹਿਦ  
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 03 ਜੂਨ:
ਟੀਮ ਰੂਹ ਇੰਟਰਨੈਸ਼ਨਲ ਅਤੇ ਭਗਤ ਆਸਾ ਰਾਮ ਕਮੇਟੀ ਵਲੋ ਅੱਜ  ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੁਆਧ ਖਿੱਤੇ ਵਿੱਚ ਅਖਾੜਾ ਪ੍ਰੰਪਰਾ ਦੇ ਪ੍ਰਸਿੱਧ ਗਾਇਕ ਭਗਤ ਆਸਾ ਰਾਮ ਦੇ ਜੀਵਨ ਅਤੇ ਗਾਇਕ ਕਲਾ ‘ਤੇ ਬਣ ਰਹੀ ਫੀਚਰ  ਫਿਲਮ THE LEGEND ਬਾਰੇ ਕਾਨਫਰੰਸ ਕੀਤੀ ਗਈ, ਜਿਸ ਵਿਚ ਪੁਆਧੀ ਇਲਾਕੇ ਦੀਆ ਉਘੀਆਂ ਸਖਸ਼ੀਅਤਾ ਪਰਮਿੰਦਰ ਸਿੰਘ ਸੁਹਾਣਾ, ਅਮਰਾਓ ਸਿੰਘ, ਪ੍ਰੇਮ ਸਿੰਘ  ਲੰਬੜਦਾਰ, ਕੇਸਰ ਸਿੰਘ, ਬਹਾਲ ਸਿੰਘ, ਬੀ. ਕੇ. ਗੋਇਲ, ਪ੍ਰਦੁਮਣ ਕੌਸ਼ਿਕ, ਗੁਰਨਾਮ ਸਿੰਘ ਆਦਿ ਸ਼ਾਮਲ ਸਨ।
ਇਸ ਫੀਚਰ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ ਨੇ ਦਸਿਆ ਕਿ ਇਹ ਫਿਲਮ ਬਣਾਉਣ ਦਾ ਮਕਸਦ ਭਗਤ ਆਸਾ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ ਜੋ ਇਸ ਪੁਆਧੀ ਇਲਾਕੇ ਦੇ ਇਕੋ ਇਕ ਮਸ਼ਹੂਰ ਅਖਾੜਾ ਗਵਈਏ ਹੋਏ ਸਨ। ਇਸ ਮੌਕੇ ਫਿਲਮ ਦੇ ਸ਼ੂਟ ਕੀਤੇ ਕੁਝ ਸੀਨ ਸ਼ੋਅ ਰੀਲ ਬਣਾ ਕੇ ਸਕਰੀਨ ‘ਤੇ ਪੇਸ਼ ਕੀਤੇ ਗਏ, ਜਿਨਾ ਨੂੰ ਹਾਜ਼ਰ ਸ਼ਖਸੀਅਤਾਂ ਵਲੋਂ ਪਸੰਦ  ਕੀਤਾ ਗਿਆ। ਉਨ੍ਹਾ ਨੇ ਇਹ ਵੀ  ਕਿਹਾ ਕਿ ਪੁਆਧੀ ਇਲਾਕੇ ਦੀਆ ਮਸ਼ਹੂਰ ਹਸਤੀਆ ਦਾ ਇਹ ਫਿਲਮ ਬਣਾਉਣ ਵਿਚ ਪੂਰਾ ਸਹਿਯੋਗ ਮਿਲ ਰਿਹਾ ਹੈ।  ਇਸ ਮੌਕੇ ਪਰਮਿੰਦਰ  ਸਿੰਘ  ਸੁਹਾਣਾ ਅਤੇ ਹੋਰ ਹਾਜ਼ਰ ਸਖਸ਼ੀਅਤਾਂ ਨੇ ਵੀ ਭਗਤ ਆਸਾ ਰਾਮ ਜੀ ਦੇ  ਇਲਾਕੇ ਲਈ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਗਤ ਜੀ ਇਕ ਮਹਾਨ ਹਸਤੀ ਸਨ, ਜਿਨ੍ਹਾਂ ਤੇ ਸਭ ਨੂੰ ਮਾਣ ਹੈ।
ਵਰਨਣਯੋਗ ਹੈ ਕਿ ਭਗਤ ਆਸਾ ਰਾਮ ਦਾ ਜਨਮ 1857 ਵਿੱਚ ਪਿੰਡ ਸੁਹਾਣਾ ਜੋ ਉਦੋਂ ਅੰਬਾਲ਼ਾ ਜ਼ਿਲ੍ਹੇ ਵਿੱਚ ਸ਼ਾਮਿਲ ਹੁੰਦਾ ਸੀ, ਵਿਖੇ ਹੋਇਆ। ਉਹ ਬਚਪਨ ਤੋਂ ਹੀ ਸੰਤ ਸੁਭਾਅ ਦੇ ਮਾਲਕ ਸਨ। ਉਨ੍ਹਾਂ ਪਿੰਡ ਦੇ ਹੀ ਵਸਨੀਕ ਪੰਡਤ ਹਰੀ ਨਰਾਇਣ ਤੋਂ ਕਥਾਵਾਂ ਸੁਣ ਕੇ ਉਨ੍ਹਾਂ ਨੂੰ ਆਪਣੇ ਮੁਤਾਬਿਕ ਰਾਗਾਂ ਵਿੱਚ ਅਖਾੜਿਆਂ ਰਾਹੀਂ ਪੁਆਧੀ ਬੋਲੀ ਵਿੱਚ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਜ਼ਿਕਰਯੋਗ ਹੈ ਕਿ ਉਹ ਅਖਾੜੇ ਲਗਾਉਣ ਦਾ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮਹਾਰਾਜਾ ਪਟਿਆਲਾ ਦੇ ਮਹਿਲ ਵਿੱਚ ਇੱਕ ਵਾਰ ਉਨ੍ਹਾਂ ਅਖਾੜਾ ਲਗਾਇਆ। ਮਹਾਰਾਜਾ ਪਟਿਆਲਾ ਭਗਤ ਜੀ ਨੂੰ ਖੁਸ਼ ਹੋ ਕੇ ਮੁਰੱਬਾ ਦੇਣਾ ਚਾਹੁੰਦੇ ਸਨ ਪਰ ਸੰਤ ਸੁਭਾਅ ਭਗਤ ਆਸਾ ਰਾਮ ਜੀ ਨੇ ਇਸ ਤੋਂ ਕੋਰੀ ਨਾਂਹ ਕਰ ਦਿੱਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਹਿੰਦ ਦੇ ਪਿੰਡ ਜਲਾ ਸੌਦਾ ਦੇ ਰਹਿਣ ਵਾਲ਼ੇ ਗਵੱਈਏ ਮੀਂਹਾ ਜੋ ਅਖਾੜੇ ਲਗਾਉਣ ਲਈ ਲੋਕਾਂ ਕੋਲੋਂ ਪੈਸੇ ਲੈਂਦੇ ਸਨ, ਨਾਲ਼ ਸੱਤ ਦਿਨ ਤੱਕ ਭਗਤ ਜੀ ਨਾਲ਼ ਮੁਕਾਬਲਾ ਹੋਇਆ ਅਤੇ ਅੰਤ ਭਗਤ ਜੀ ਤੋਂ ਮਾਤ ਖਾ ਗਏ।  
ਉਨ੍ਹਾਂ ਕਿਹਾ ਕਿ ਇਸ ਫਿਲਮ ਦੀ ਅਹਿਮ ਗੱਲ ਇਹ ਹੋਵੇਗੀ ਕਿ ਇਸ ਵਿਚ ਭਾਗ ਲੈਣ ਵਾਲੇ ਸਾਰੇ ਕਲਾਕਾਰ ਪੁਆਧੀ ਬੋਲੀ ਜਾਨਣ ਵਾਲੇ ਹੋਣਗੇ ਤਾਂ ਜੋ ਇਸ ਖਿੱਤੇ ਨਾਲ ਇਨਸਾਫ ਹੋ ਸਕੇ ਜਿਵੇ ਕਿ ਭਗਤ ਜੀ ਦੇ ਬਚਪਨ ਦਾ ਰੋਲ ਕਰਨ ਵਾਲਾ ਇਸ ਇਲਾਕੇ ਦਾ ਲੜਕਾ ਪਰਮਵੀਰ ਹੋਵੇਗਾ ਅਤੇ ਹੋਰ ਕਲਾਕਾਰ ਵੀ ਪੁਆਧੀ ਬੋਲਣ ਵਾਲੇ ਹੀ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਫਿਲਮ ਦੀ ਪਰੋਡਕਸ਼ਨ  ਦੇ ਇੰਚਾਰਜ ਟੀਮ ਰੂਹ  ਦੇ ਮੈਬਰ ਜਰਨੈਲ ਹੁਸ਼ਿਆਰਪੁਰੀ ਤੇ ਰਘਬੀਰ ਭੁੱਲਰ ਹੋਣਗੇ।

Leave a Reply

Your email address will not be published. Required fields are marked *