www.sursaanjh.com > ਸਿੱਖਿਆ > ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਨਹੀਂ ਬਖਸ਼ਿਆ 

ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਨਹੀਂ ਬਖਸ਼ਿਆ 

ਚੰਡੀਗੜ੍ਹ 21 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਥਾਣਾ ਗੋਬਿੰਦਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ। ਪ੍ਰਾਪਤ ਜਾਣਕਾਰੀ  ਪਿੰਡ ਥਾਣਾ ਗੋਬਿੰਦਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਸਕੂਲ ਦੀ ਅਧਿਆਪਿਕਾ ਬਬਲੀਨ ਕੌਰ ਨੇ ਸਵੇਰੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦੇ ਜਿੰਦੇ ਟੁੱਟੇ ਹੋਏ ਸਨ ਤੇ ਸਮਾਨ ਵੀ ਖਿਲਰਿਆ ਪਿਆ ਸੀ , ਜਿਸ ਸਬੰਧੀ ਅਧਿਆਪਕਾ ਬਬਲੀਨ ਨੇ ਸਕੂਲ ਦੇ ਈ ਟੀ ਟੀ ਅਧਿਆਪਕ ਤੇਜਿੰਦਰ ਸਿੰਘ ਨੂੰ ਫੋਨ ਤੇ ਚੋਰੀ ਦੀ ਜਾਣਕਾਰੀ ਦਿੱਤੀ। ਜਦੋਂ ਤੇਜਿੰਦਰ ਸਿੰਘ ਨੇ ਸਕੂਲ ਆ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਦੇਖਿਆ ਕਿ ਐਲ ਈ ਡੀ, ਇਕ ਕੰਪਿਊਟਰ, ਵਾਈ ਫਾਈ ਮੋਡਮ, 5 ਕੇ ਵੀ ਸਟੈਬਲਾਇਜ਼ਰ, ਇਕ ਮਿਊਜ਼ਿਕ ਸਿਸਟਮ, ਰਸੋਈ ਵਿਚੋਂ ਬਰਤਨ ਅਤੇ ਕਾਫੀ ਰਿਕਾਰਡ ਤਹਿਸ-ਨਹਿਸ ਕੀਤਾ ਹੋਇਆ ਸੀ। ਸਕੂਲ ਦੇ ਕੈਮਰੇ ਵੀ ਤੋੜੇ ਗਏ ਸਨ। ਪ੍ਰੋਜੈਕਟਰ ਦੀ ਭੰਨ ਤੋੜ ਕੀਤੀ ਹੋਈ ਸੀ। ਇਸ ਸੰਬੰਧੀ ਅਧਿਆਪਕਾਂ ਦੁਆਰਾ ਮਾਜਰੀ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *