www.sursaanjh.com > ਸਿੱਖਿਆ > ਰਾਜਨ ਸ਼ਰਮਾ ਤੇ ਦੀਪਕ ਸ਼ਰਮਾ ਨੂੰ ਮਿਲ਼ਿਆ ਸਨਮਾਨ

ਰਾਜਨ ਸ਼ਰਮਾ ਤੇ ਦੀਪਕ ਸ਼ਰਮਾ ਨੂੰ ਮਿਲ਼ਿਆ ਸਨਮਾਨ

ਚੰਡੀਗੜ੍ਹ 24 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿਛਲੇ ਢਾਈ ਕੁ ਦਹਾਕਿਆਂ ਤੋਂ ਹੋਰ ਸਮਾਜ ਸੇਵਾ ਦੇ ਕੰਮਾਂ ਸਮੇਤ ਵਾਤਾਵਰਣ ਸਵੱਛਤਾ ਲਈ ਜਾਗਰੂਕਤਾ ਪੈਦਾ ਕਰ ਰਹੇ ਪੰਜਾਬ ਸਿੱਖਿਆ ਵਿਭਾਗ ਦੇ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਅਤੇ ਦੀਪਕ ਸ਼ਰਮਾ ਸੇਵਾਮੁਕਤ ਲੈਕਚਰਾਰ ਨੂੰ ਵਿਸ਼ਵ ਪੱਧਰੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਨੇ ਵਿਸ਼ਵ ਜਲ ਦਿਵਸ-2025 ਮੌਕੇ ਪ੍ਰਸੰਸਾ ਪੱਤਰ ਤੇ ਸਰਟੀਫਿਕੇਟ ਦੇ ਕੇ ਸਨਮਾਨ ਦਿੱਤਾ ਹੈ।
ਇਨ੍ਹਾਂ ਦੋਵਾਂ ਵਾਤਾਵਰਨ ਪ੍ਰੇਮੀਆਂ ਨੇ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਜਲ ਦਿਵਸ ਮੌਕੇ ਵਿਸ਼ੇਸ਼ ਤੌਰ ਉੱਤੇ ਲੋਕਾਂ ਨੂੰ ਪਾਣੀ ਬਚਾਉਣ ਅਤੇ ਪਾਣੀ ਨੂੰ ਸਾਫ਼ ਰੱਖਣ ਲਈ ਜਿੱਥੇ ਸਮਾਗਮਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਸੰਕਲਪ ਲਿਆ, ਉੱਥੇ ਲੋਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ। ਰਾਜਨ ਸ਼ਰਮਾ ਤੇ ਦੀਪਕ ਸ਼ਰਮਾ ਨੇ ਬਿਨਾ ਕਿਸੇ ਲਾਲਚ ਤੇ ਤਨਖਾਹ ਬਦਲੇ ਪਾਣੀ ਦੀ ਬੱਚਤ ਤੇ ਸਫਾਈ ਲਈ ਹਮੇਸ਼ਾ ਯਤਨ ਕੀਤੇ ਹਨ। ਇਨ੍ਹਾਂ ਨੂੰ ਮਿਲੇ ਸਨਮਾਨ ਲਈ ਇਲਾਕੇ ਦੇ ਲੋਕਾਂ ‘ਚ ਖੁਸ਼ੀ ਹੈ, ਉੱਥੇ ਹੀ ਪੰਜਾਬ ਸਿੱਖਿਆ ਵਿਭਾਗ ਦੇ ਸ਼੍ਰੀਮਤੀ ਪੁਸ਼ਪਿੰਦਰ ਕੌਰ, ਸ਼੍ਰੀ ਰਾਮ ਭੂਸ਼ਣ (ਦੋਨੋ ਪੀ.ਈ.ਐਸ.ਅਧਿਕਾਰੀ) ਨੇ ਇਨ੍ਹਾਂ ਦੇ ਸਨਮਾਨ ਨੂੰ ਸਿੱਖਿਆ ਵਿਭਾਗ ਦਾ ਨਾਂ ਉੱਚਾ ਕਰਨ ਵਾਲਾ ਤੇ ਦੇਸ਼ ਲਈ ਮਾਣ ਵਾਲੀ ਗੱਲ ਦਸਿਆ ਹੈ।

Leave a Reply

Your email address will not be published. Required fields are marked *