ਚੰਡੀਗੜ੍ਹ 25 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੀ.ਐਚ.ਸੀ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਅਲਕਜੋਤ ਕੌਰ ਦੀ ਅਗਵਾਈ ਹੇਠ ਵਿਸ਼ਵ ਟੀਵੀ ਦਿਵਸ ਮਨਾਇਆ ਗਿਆ ਅਤੇ ਰੈਲੀ ਕੱਢੀ ਗਈ। ਓਹਨਾ ਨੇ ਦਸਿਆ ਕਿ ਦੋ ਹਫਤੇ ਤੋਂ ਲੰਬੀ ਖਾਂਸੀ, ਤੇਜ਼ ਬੁਖਾਰ ਅਤੇ ਭਾਰ ਘਟਣ ਵਰਗੇ ਲੱਛਣ ਹੋਣ ਤਾਂ ਟੀਬੀ ਟੈਸਟ ਜਰੂਰ ਕਰਾਇਆ ਜਾਏ। ਟੀਬੀ ਦੀ ਜਾਂਚ ਅਤੇ ਦਵਾਈਆਂ ਰਾਜ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਹਨ।ਇਸੇ ਦੌਰਾਨ ਪਿੰਡ ਜੁਝਾਰ ਨਗਰ ਵਿਖੇ ਡਾ. ਕਿਰਨਦੀਪ ਕੌਰ (ਆਰ.ਐਮ.ਓ )ਅਤੇ ਡਾ.ਅੰਮ੍ਰਿਤ ਵਿਰਕ ਐਚ.ਓ.ਡੀ ਕਮਿਊਨਿਟੀ ਮੈਡੀਸਨ ਅਤੇ ਐਮ.ਬੀ.ਬੀ.ਐਸ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ। ਡਾ. ਜੋਤੀ, ਡਾ. ਚਰਨਪ੍ਰੀਤ ਸਿੰਘ (ਪ੍ਰੋਸੈਸਿੰਗ ਅਫਸਰ), ਭੁਪਿੰਦਰ ਸਿੰਘ ਐਸ.ਆਈ, ਕੁਲਵਿੰਦਰ ਕੌਰ, ਅੰਮ੍ਰਿਤ, ਰਜਿੰਦਰ ਸਿੰਘ, ਰਘਬੀਰ ਸਿੰਘ ਆਦਿ ਰੈਲੀ ਵਿੱਚ ਸ਼ਾਮਿਲ ਹੋਏ। ਟੀਮ ਨੇ ਗੁਰੂਦੁਆਰਾ ਬਾਬਾ ਜੁਝਾਰ ਸਿੰਘ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਕਸ਼ਮੀਰ ਸਿੰਘ ਜੀ ਦਾ ਰੈਲੀ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

