ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 8 ਅਪਰੈਲ:
ਸੈਕਟਰ 78 ਦੇ ਨਿਵਾਸੀਆਂ ਨੇ ਰੈਂਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦੀ ਅਗਵਾਈ ਵਿੱਚ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਸ਼ਹੀਦੀ ਦਿਵਸ ਅਤੇ ਸਮਾਜਿਕ ਨਿਆਂ ਦੇ ਅਲੰਬਰਦਾਰ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਜੋ ਕਿ ਇਤਿਹਾਸਿਕ ਹੋ ਨਿਬੜਿਆ। ਮੁੱਖ ਬੁਲਾਰੇ ਡਾ. ਹਰੀਸ਼ ਪੁਰੀ ਜੀ ਨੇ ਸ਼ਹੀਦ ਭਗਤ ਸਿੰਘ ਅਤੇ ਡਾ.ਬੀ.ਆਰ. ਅੰਬੇਦਕਰ ਜੀ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਇਨ੍ਹਾਂ ਪ੍ਰਤੀ ਸ਼ਰਧਾ, ਪੂਜਾ, ਇਨ੍ਹਾਂ ਦੇ ਫੋਟੇ ਲਗਾਉਣ, ਹਾਰ ਪਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋ ਇਨ੍ਹਾਂ ਦੇ ਵਿਚਾਰਾਂ ‘ਤੇ ਅਮਲ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਬੁਰਾਈਆਂ ਖਿਲਾਫ ਉਹ ਖੜ੍ਹੇ ਅਤੇ ਲੜੇ, ਉਨ੍ਹਾਂ ਨੂੰ ਅਗੇ ਤੋਰਦੇ ਹੋਏ ਸਮਾਜ ਵਿੱਚ ਵਿਚਰਨ ਦੀ ਕੋਸ਼ਿਸ਼ ਕਰੀਏ। ਇਸ ਦੇ ਨਾਲ ਹੀ ਡਾ. ਹਰੀਸ਼ ਪੁਰੀ ਜੀ ਨੇ ਕਿਹਾ ਕਿ ਆਰਥਿਕ ਆਜ਼ਾਦੀ ਦੇ ਨਾਲ-2 ਸਮਾਜਿਕ ਨਿਆਂ/ਆਜ਼ਾਦੀ ਵੀ ਜ਼ਰੂਰੀ ਹੈ।


ਉੱਘੇ ਕਲਾਕਾਰਾਂ ਭੁਪਿੰਦਰ ਮਟੋਰੀਆ, ਜੋਗਾ ਸਿੰਘ ਤਰਕਸ਼ੀਲ, ਗੁਰਮੇਲ ਸਿੰਘ ਮੋਜੋਵਾਲ, ਕ੍ਰਿਸ਼ਨ ਰਾਹੀਂ, ਗੁਰਿੰਦਰ ਗੁਰੀ, ਕਮਲਜੀਤ ਕੌਰ, ਰਮਨ ਗੋਇਲ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੇ ਨਾਲ ਹੀ ਛੋਟੇ ਬੱਚਿਆਂ ਸੁਖਮਨ ਸਿੰਘ, ਕੀਰਤ ਸਿੰਘ, ਚਹਿਲਜੋਤ ਸਿੰਘ, ਅਮਰੀਨ ਕੌਰ, ਹਿਆਨਬੀਰ ਆਦਿ ਨੇ ਵੀ ਪ੍ਰੋਗਰਾਮ ਵਿੱਚ ਗੀਤ ਅਤੇ ਸਕਿਟ ਪੇਸ਼ ਕੀਤੇ। ਸਟੇਜ ਸਕਤਰ ਦਾ ਫਰਜ਼ ਕਮੇਟੀ ਦੇ ਸੀਨੀਅਰ ਆਗੂ ਪ੍ਰਿੰਸੀਪਲ ਜਗਦੇਵ ਸਿੰਘ ਮਾਵੀ ਨੇ ਬਾਖੂਬੀ ਨਾਲ ਨਿਭਾਇਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਜਨਰਲ ਸਕਤਰ ਇੰਦਰਜੀਤ ਸਿੰਘ, ਮੁੱਖ ਸਲਾਹਕਾਰ ਮੇਜਰ ਸਿੰਘ, ਵਿੱਤ ਸਕੱਤਰ ਰਮਨੀਕ ਸਿੰਘ, ਸਹਾਇਕ ਸਕਤਰ ਦਰਸ਼ਨ ਸਿੰਘ, ਉੱਘੇ ਟਰੇਡ ਯੂਨੀਅਨ ਆਗੂ ਸੱਜਨ ਸਿੰਘ, ਸਾਬਕਾ ਕੌਂਸਲਰ ਸਤਬੀਰ ਸਿੰਘ ਧਨੋਆ, ਕੌਂਸਲਰ ਹਰਜੀਤ ਸਿੰਘ ਭੋਲੂ, ਸੈਕਟਰ 80 ਦੇ ਪ੍ਰਧਾਨ ਲਾਭ ਸਿੰਘ, ਸੈਕਟਰ 79 ਦੇ ਪ੍ਰਧਾਨ ਐਮ.ਪੀ. ਸਿੰਘ ਤੇ ਹਰਦਿਆਲ ਚੰਦ ਬਡਵਰ, ਸੈਕਟਰ 77 ਦੇ ਜਨਰਲ ਸਕਤੱਰ ਜਰਨੈਲ ਸਿੰਘ, ਮੁਲਾਜਮ/ਪੈਨਸ਼ਨਰ ਆਗੂ ਕਰਮ ਸਿੰਘ ਧਨੋਆ, ਜਸਪਾਲ ਸਿੰਘ ਢਿਲੋਂ, ਸੁਰੇਸ਼ ਕੁਮਾਰ, ਸਰਦੂਲ ਸਿੰਘ ਪੂਨੀਆ, ਸਤਪਾਲ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ, ਨਰੈਣ ਸਿੰਘ, ਗੁਰਮੁਖ ਸਿੰਘ, ਰਘੂਬੀਰ ਭੁਲਰ, ਸੰਤੋਖ ਸਿੰਘ, ਮਦਨ ਲਾਲ, ਅਸ਼ੋਕ ਕੁਮਾਰ, ਮੁਰਲੀ ਮਨੋਹਰ, ਜਗਜੀਤ ਸਿੰਘ, ਬਲਦੀਪ ਬਰਾੜ, ਕੁਲਦੀਪ ਸਿੰਘ, ਹਾਕਮ ਸਿੰਘ ਰਾਏ, ਜਸਵਿੰਦਰ ਸਿੰਘ, ਕੇ.ਐਸ. ਸੰਧੂ, ਜੋਗਾ ਸਿੰਘ ਪਰਮਾਰ, ਗੁਰਦੇਵ ਸਿੰਘ ਸਰਾਂ, ਅਮਰੀਕ ਸਿੰਘ, ਬਲਵੰਤ ਸਿੰਘ, ਸੁਰਿੰਦਰ ਕੌਰ, ਗੁਰਜੀਤ ਕੌਰ, ਅਮਰਤਪਾਲ ਕੌਰ, ਗੁਰਜੀਤ ਕੌਰ, ਸੁਰਜੀਤ ਕੌਰ, ਸੁਖਵੀਰ ਕੌਰ ਸੁਖਵਿੰਦਰ ਕੌਰ, ਸੀਤਾ ਰਾਨੀ, ਸੁਨੀਤਾ, ਰਾਜਪਾਲ ਕੌਰ, ਕੁਲਵੰਤ ਕੌਰ, ਆਦਿ ਹਾਜ਼ਰ ਸਨ।
ਵੱਲੋਂ: ਮੇਜਰ ਸਿੰਘ, ਮੁੱਖ ਸਲਾਹਕਾਰ, ਰੈਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਵੈਲਫੇਅਰ ਕਮੇਟੀ ਸੈਕਟਰ 78 ਅਤੇ ਸੀ. ਮੀਤ ਪ੍ਰਧਾਨ ਸੈਕਟਰ 76-80 ਕਮੇਟੀ ਮੋਹਾਲੀ- 9463309379

