www.sursaanjh.com > ਅੰਤਰਰਾਸ਼ਟਰੀ > ਸ਼ਸ਼ਾਕ ਯਾਦਵ ਸਾਲ 2021 ਅਤੇ ਸਾਲ 2023 ਵਿੱਚ ਲਗਾਤਾਰ ਚੁਣਿਆ ਗਿਆ, ਮਿਸਟਰ ਚੰਡੀਗੜ੍ਹ

ਸ਼ਸ਼ਾਕ ਯਾਦਵ ਸਾਲ 2021 ਅਤੇ ਸਾਲ 2023 ਵਿੱਚ ਲਗਾਤਾਰ ਚੁਣਿਆ ਗਿਆ, ਮਿਸਟਰ ਚੰਡੀਗੜ੍ਹ

ਖੁੱਡਾ ਲਹੌਰਾ ਦੇ ਵਸਨੀਕ ਸ਼ਸ਼ਾਕ ਯਾਦਵ ਨੇ ਬਾਡੀਬਿਲਡਿੰਗ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ

ਸ਼ਸ਼ਾਕ ਯਾਦਵ ਸਾਲ 2021 ਅਤੇ ਸਾਲ 2023 ਵਿੱਚ ਲਗਾਤਾਰ ਚੁਣਿਆ ਗਿਆ, ਮਿਸਟਰ ਚੰਡੀਗੜ੍ਹ

ਚੰਡੀਗੜ੍ਹ (ਸੁਰ ਸਾਝ ਡਾਟ ਕਾਮ ਬਿਊਰੋ), 06 ਜੂਨ:

ਚੰਡੀਗੜ੍ਹ ਦੇ ਉੱਤਰ-ਪੂਰਬ ਵੱਲ ਵਸਦੇ ਪਿੰਡ ਖੁੱਡਾ ਲਹੌਰਾ ਦਾ ਰਹਿਣ ਵਾਲ਼ਾ ਨੌਜਵਾਨ ਸ਼ਸ਼ਾਕ ਯਾਦਵ ਬਾਡੀਬਿਲਡਿੰਗ ਦੇ ਖੇਤਰ ਦਾ ਚਮਕ ਰਿਹਾ ਸਿਤਾਰਾ ਹੈ। ਛੋਟੀ ਉਮਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਜ਼ਿੰਮੇਵਾਰੀਆਂ ਦਾ ਬੋਝ ਢੋਂਦਿਆਂ ਕਦੋਂ ਉਹ ਜ਼ਿੰਦਗੀ ਨੂੰ ਨੇੜਿਉਂ ਸਮਝਣ ਲੱਗਾ, ਪਤਾ ਹੀ ਨਾ ਚੱਲਿਆ। ਉਹ ਆਲ਼ੇ-ਦੁਆਲ਼ੇ ਨੂੰ ਪਰਖਣ ਲੱਗਾ। ਉਸ ਨੂੰ ਲੱਗਾ ਕਿ ਮਿਹਨਤ ਤੇ ਇਮਾਨਦਾਰੀ ਹੀ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਹੈ। ਜ਼ਿੰਮੇਵਾਰੀਆਂ ਦੇ ਅਹਿਸਾਸ ਨੇ ਉਸ ਨੂੰ ਖੁੱਡਾ ਲਹੌਰਾ ਦੇ 24/7 ਫਿੱਟਨੈੱਸ ਸੈਂਟਰ ਦਾ ਹੈਲਪਰ ਬਣਾ ਦਿੱਤਾ। ਉਸ ਨੇ ਜ਼ਿੰਦਗੀ ਵਿੱਚ ਤਰੱਕੀ ਕਰਨ ਦਾ ਮਨ ਬਣਾ ਲਿਆ ਸੀ। ਇਸ ਲਈ ਉਸ ਨੇ ਇਹ ਨੌਕਰੀ ਵੀ ਹੱਸਦੇ ਹੱਸਦੇ ਸਵੀਕਾਰ ਕਰ ਲਈ।

ਸ਼ਸ਼ਾਕ ਲਗਨ ਅਤੇ ਮਿਹਨਤ ਨਾਲ਼ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ। ਇਸੇ ਸਮਰਪਣ ਦੀ ਭਾਵਨਾ ਨੂੰ ਵੇਖਦਿਆਂ ਸ਼ਸ਼ਾਕ ਦੇ ਕੋਚ ਸੁਮਿਤ ਨੇ ਸ਼ਸਾਕ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕੋਚ ਸੁਮਿਤ ਦੀ ਦੇਖ-ਰੇਖ ਹੇਠ ਸ਼ਸ਼ਾਕ ਤਰਾਸ਼ਿਆ ਜਾਣ ਲੱਗਾ। ਸੁਮਿਤ ਦੀ ਯੋਗ ਅਗਵਾਈ ਹੇਠ ਸ਼ਸ਼ਾਕ ਸਾਲ 2021 ਵਿੱਚ ਮਿਸਟਰ ਚੰਡੀਗੜ੍ਹ ਦੇ ਖਿਤਾਬ ਨਾਲ਼ ਨਿਵਾਜਿਆ ਗਿਆ ਅਤੇ ਉਸ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। 

ਇਸ ਸਾਲ 2023 ਸ਼ਸ਼ਾਕ ਯਾਦਵ ਮੁੜ ਮਿਸਟਰ ਚੰਡੀਗੜ੍ਹ ਚੁਣਿਆ ਗਿਆ ਅਤੇ ਉਸ ਨੇ ਤਿੰਨ ਮੈਡਲ ਪ੍ਰਾਪਤ ਕਰਕੇ ਜੂਨੀਅਰ ਕੈਟਾਗਰੀ ਵਿੱਚ ਓਵਰਆਲ ਚੈਂਪੀਅਨਸ਼ਿਪ ਅਤੇ ਸੀਨੀਅਰ ਕੈਟਾਗਰੀ ਵਿੱਚ ਸੋਨੇ ਦਾ ਤਮਗਾ ਕਾਮਯਾਬੀ ਹਾਸਲ ਕੀਤੀ। ਇਸੇ ਤਰ੍ਹਾਂ ਮਈ 2023 – ਓਲੰਪੀਆ ਐਮਚਿਓਰ ਏਸ਼ੀਆ ਥਾਈਲੈਂਡ ਵਿਖੇ ਬਾਡੀਬਿਲਡਿੰਗ ਮੈੱਨਜ਼ ਫਜ਼ੀਕ ਵਿੱਚ ਚਾਂਦੀ ਦਾ ਮੈਡਲ ਹਾਸਲ ਕੀਤਾ। ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਉਸ ਦੇ ਥੀਏਟਰ ਕਲਾਕਾਰ ਭਰਾ ਲੋਕੇੋਸ਼ ਚੌਧਰੀ ਨੇ ਕਿਹਾ ਕਿ ਮੇਰਾ ਭਰਾ ਸ਼ਸ਼ਾਕ ਯਾਦਵ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ਼ ਬਾਡੀ ਬਿਲਡਿੰਗ ਵਿੱਚ ਅੱਗੇ ਵਧ ਰਿਹਾ ਹੈ।

Leave a Reply

Your email address will not be published. Required fields are marked *