ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਪਰੈਲ:


ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ-ਘਰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਫ਼ਲਦਾਰ ਰੁੱਖ ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ ਵੱਡਾ ਹੋ ਰਿਹਾ। ਇਸ ਕਾਫਲੇ ਨਾਲ ਜੁੜਕੇ ਸੋਹਣ ਸਿੰਘ ਦੇ ਘਰ ਸਮਰਾਲਾ ਵਿਖੇ ਅੰਬ, ਅਮਰੂਦ, ਅਨਾਰ ਕਿਨੂੰ ਆਦਿ ਦੇ ਫ਼ਲਦਾਰ ਬੂਟੇ ਲਗਾਏ ਉਨ੍ਹਾਂ ਕਿਹਾ ਕਿ ਆਓ ਸਮਰਾਲਾ ਹਾਕੀ ਕਲੱਬ ਦੀ ਇਸ ਮੁਹਿੰਮ ਨਾਲ ਜੁੜੀਏ ਆਪਣੇ ਘਰ ਚ’ ਫ਼ਲਦਾਰ ਰੁੱਖ਼ ਲਗਾਈਏ।

