ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਪਰੈਲ:


ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਹੀਨੇਵਾਰ ਮੀਟਿੰਗ ਸਭਾ ਦੇ ਲਾਇਬ੍ਰੇਰੀ ਹਾਲ ਵਿੱਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਵਿੱਚ ਹੋਈ। ਸਭਾ ਦੀ ਸ਼ੁਰੂਆਤ ਵਿੱਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਮਲਜੀਤ ਨੀਲੋਂ ਦੇ ਗੀਤ ‘ਤੇਰੇ ਜਾਣ ਮਗਰੋਂ’ ਨਾਲ ਹੋਈ। ਉਨ੍ਹਾਂ ਤੋਂ ਬਾਅਦ ਦਲਬੀਰ ਕਲੇਰ ਨੇ ਗੀਤ, ਕਰਨੈਲ ਸਿਵੀਆ ਨੇ ਗੀਤ ‘ਮੂਰਖ ਸਿਆਣੇ ‘, ਮਨਜੀਤ ਘਣਖਸ ਨੇ ਟੱਪੇ, ਸਵਰਣ ਪੱਲਾ ਨੇ ਕਵਿਤਾ, ਜ਼ੋਰਾਵਰ ਪੰਛੀ ਨੇ ਗ਼ਜ਼ਲ, ਜਗਦੇਵ ਮਕਦੂਸੜਾ ਨੇ ਕਵਿਤਾ, ਦੀਪ ਦਿਲਬਰ ਨੇ ਗੀਤ, ਅਵਤਾਰ ਉਟਾਲ ਨੇ ਗੀਤ, ਗੁਰਸੇਵਕ ਢਿਲੋਂ ਨੇ ਗੀਤ, ਸਿਮਰਨਜੀਤ ਕੌਰ ਨੇ ਕਵਿਤਾ, ਗੁਰਦਿਆਲ ਦਲਾਲ ਨੇ ਗ਼ਜ਼ਲ, ਵਿਸ਼ਵਿੰਦਰ ਰਾਮਪੁਰ ਨੇ ਕਵਿਤਾ, ਮਲਕੀਤ ਮਾਲੜਾ ਨੇ ਗੀਤ, ਬਲਬੀਰ ਬੱਬੀ ਨੇ ਕਵਿਤਾ, ਅਵਤਾਰ ਧਮੋਟ ਨੇ ਕਵਿਤਾ, ਜਸਵੀਰ ਕੌਰ ਨੇ ਕਵਿਤਾ, ਇੰਦਰਜੀਤ ਮਲੀਪੁਰ ਨੇ ਗ਼ਜ਼ਲ, ਸੁਖਜੀਵਨ ਰਾਮਪੁਰ ਨੇ ਕਵਿਤਾ, ਅਮਰਿੰਦਰ ਸੋਹਲ ਨੇ ਗ਼ਜ਼ਲ, ਹਰਲੀਨ ਰਾਮਪੁਰ ਨੇ ਕਵਿਤਾ, ਪ੍ਰਭਜੋਤ ਰਾਮਪੁਰ ਨੇ ਕਵਿਤਾ ਅਤੇ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਗੀਤ ਸੁਣਾਇਆ। ਰਚਨਾਵਾਂ ਦੇ ਦੌਰ ਤੋਂ ਬਾਅਦ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਪਿਛਲੇ ਦੋ ਸਾਲਾਂ ਦੇ ਹਿਸਾਬ ਦੀ ਰਿਪੋਰਟ ਪੜ੍ਹੀ। ਰਿਪੋਰਟ ‘ਤੇ ਸੁਰਿੰਦਰ ਰਾਮਪੁਰੀ ਨੇ ਗੱਲ ਕੀਤੀ।
ਸਭਾ ਦੀ ਅਗਲੇ ਦੋ ਸਾਲ ਲਈ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਸਭਾ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਝੱਜ ਦੋਬੁਰਜੀ ਨੂੰ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਅਨਿਲ ਫ਼ਤਹਿਗੜ੍ਹ ਜੱਟਾਂ ਨੂੰ ਮੀਤ ਪ੍ਰਧਾਨ, ਬਲਵੰਤ ਮਾਂਗਟ ਨੂੰ ਜਨਰਲ ਸਕੱਤਰ, ਪ੍ਰਭਜੋਤ ਰਾਮਪੁਰ ਨੂੰ ਸਕੱਤਰ ਚੁਣਿਆ ਗਿਆ। ਕਾਰਜਕਾਰਨੀ ਵਿੱਚ ਸਰਵਸ੍ਰੀ ਗੁਰਦਿਆਲ ਦਲਾਲ, ਕਮਲਜੀਤ ਨੀਲੋਂ, ਸਵਰਣ ਪੱਲਾ, ਜ਼ੋਰਾਵਰ ਪੰਛੀ, ਨੀਤੂ ਰਾਮਪੁਰ, ਹਰਲੀਨ ਕੌਰ ਅਤੇ ਜਸਵੀਰ ਕੌਰ ਨੂੰ ਲਿਆ ਗਿਆ। ਗ੍ਰਾਮ ਪੰਚਾਇਤ ਪਿੰਡ ਰਾਮਪੁਰ ਦੇ ਮੌਜੂਦਾ ਸਰਪੰਚ ਨੂੰ ਸਭਾ ਦਾ ਸਰਪ੍ਰਸਤ ਬਣਾਇਆ ਗਿਆ। ਇਸ ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਪ੍ਰੀਤ ਸੰਦਲ, ਅਮਨ ਆਜ਼ਾਦ, ਦੀਪ ਦਿਲਬਰ, ਜਸਵੀਰ ਝੱਜ, ਰਣਜੀਤ ਸਿੰਘ ਭੁੱਟਾਂ, ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਬੁੱਧ ਸਿੰਘ ਨੀਲੋਂ, ਹਰਪਾਲ ਮਾਂਗਟ, ਨੀਤੂ ਰਾਮਪੁਰ, ਗੁਰਮੀਤ ਆਰਿਫ, ਦਿਲਜੀਤ ਸਿੰਘ ਜੀਤ, ਜਸਮੀਤ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ, ਟਹਿਲ ਸਿੰਘ ਜੱਸਲ, ਅਮਰਿੰਦਰ ਸੋਹਲ, ਸ਼ਾਮ ਸਿੰਘ, ਸਰਬਜੀਤ ਸਿੰਘ, ਤਰਨ ਬੱਲ, ਤਰਨ ਰਾਮਪੁਰ, ਸ਼ੇਰ ਸਿੰਘ ਰਾਮਪੁਰ, ਅਮਨਦੀਪ ਮਾਨ, ਦਲਜੀਤ ਸਿੰਘ ਅਤੇ ਅਲੀ ਮੁਹਮੰਦ ਸ਼ਾਮਿਲ ਸਨ।

