ਚੰਡੀਗੜ੍ਹ 16 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਜ਼ਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਰਜਿੰਦਰ ਮਸੀਹ, ਸਰਪੰਚ ਪਿੰਡ ਲਖਨੌਰ ਨੂੰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ, ਜ਼ਿਲ੍ਹਾ ਮੁਹਾਲੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਰਜਿੰਦਰ ਮਸੀਹ ਦੀ ਕਾਂਗਰਸ ਪਾਰਟੀ ਪ੍ਰਤੀ ਲੰਮੇ ਸਮੇਂ ਤੋਂ ਵਫ਼ਾਦਾਰੀ ਨੂੰ ਦੇਖਦੇ ਹੋਏ ਕੀਤੀ ਗਈ ਹੈ। ਇਸ ਮੌਕੇ ਤੇ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਰਜਿੰਦਰ ਮਸੀਹ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਪਾਰਟੀ ਅਜਿਹੇ ਵਰਕਰਾਂ ਨੂੰ ਆਗੂ ਬਣਾਉਣ ਲਈ ਵਚਨਬੱਧ ਹੈ, ਜੋ ਪਾਰਟੀ ਅਤੇ ਹੇਠਲੇ ਪੱਧਰ ‘ਤੇ ਲੋਕਾਂ ਨਾਲ ਜੁੜੇ ਹੋਏ ਹਨ।
ਰਜਿੰਦਰ ਮਸੀਹ ਨੇ ਆਪਣੀ ਨਿਯੁਕਤੀ ‘ਤੇ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਹ ਇਸ ਨਵੀਂ ਭੂਮਿਕਾ ਨੂੰ ਇਮਾਨਦਾਰੀ, ਸਮਰਪਣ ਅਤੇ ਪਾਰਟੀ ਦੇ ਨਿਯਮਾਂ ਅਨੁਸਾਰ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੇ ਵਿਸ਼ਵਾਸ ‘ਤੇ ਖਰਾ ਉਤਰਨ ਲਈ ਉਹ ਪਿੰਡ ਪੱਧਰ ‘ਤੇ ਗਰੀਬ, ਪਿਛੜੇ ਅਤੇ ਆਮ ਜਨਤਾ ਦੀ ਆਵਾਜ਼ ਬਣਨਗੇ। ਇਸ ਮੌਕੇ ਰਜੇਸ਼ ਖੰਡਾਰਾ, ਰਾਜਕੁਮਾਰ, ਆਰ ਕੇ ਸੈਣੀ, ਪ੍ਰੀਤ ਰੰਧਾਵਾ, ਸਿਮਰਨ ਅਤੇ ਲਾਡੀ ਵੀ ਹਾਜ਼ਰ ਸਨ।

