www.sursaanjh.com > ਸਿੱਖਿਆ > ਪੰਜਾਬ ਸਕੱਤਰੇਤ ਦੇ ਨਿੱਜੀ ਅਮਲੇ ਨੇ ਕੁਲਦੀਪ ਚੰਦ ਨੂੰ ਪੀਸੀਐਸ ਬਣਨ ‘ਤੇ ਦਿੱਤੀ ਵਧਾਈ – ਮਲਕੀਅਤ ਸਿੰਘ ਔਜਲਾ

ਪੰਜਾਬ ਸਕੱਤਰੇਤ ਦੇ ਨਿੱਜੀ ਅਮਲੇ ਨੇ ਕੁਲਦੀਪ ਚੰਦ ਨੂੰ ਪੀਸੀਐਸ ਬਣਨ ‘ਤੇ ਦਿੱਤੀ ਵਧਾਈ – ਮਲਕੀਅਤ ਸਿੰਘ ਔਜਲਾ

ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਪਰੈਲ:
ਪੰਜਾਬ ਸਿਵਲ ਸਕੱਤਰੇਤ ਵਿੱਚ ਸ੍ਰੀ ਕੁਲਦੀਪ ਚੰਦ ਨੇ ਅੱਜ ਬਤੌਰ ਪੀਸੀਐਸ ਅਧਿਕਾਰੀ ਡਿਊਟੀ ਜੁਆਇੰਨ ਕਰ ਲਈ ਹੈ। ਉਨਾਂ ਪੀਪੀਐਸਸੀ ਦੀ ਲਿਖਤੀ ਪ੍ਰੀਖਿਆ ਪਾਸ ਕਰਕੇ ਇਹ ਪਦਵੀ ਹਾਸਿਲ ਕੀਤੀ। ਸ੍ਰੀ ਕੁਲਦੀਪ ਚੰਦ, ਸਕੱਤਰੇਤ ਦੇ ਨਿੱਜੀ ਅਮਲਾ ਕਾਡਰ ਵਿੱਚ ਬਤੌਰ ਨਿੱਜੀ ਸਹਾਇਕ ਕੰਮ ਕਰਦੇ ਸਨ ਅਤੇ ਉਹ ਹੁਣ ਤੱਕ ਕਈ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਸੇਵਾਵਾਂ ਨਿਭਾਅ ਚੁੱਕੇ ਹਨ। ਸਾਲ 1973 ਵਿੱਚ ਡੇਰਾਬਸੀ ਏਰੀਏ ਦੇ ਪਿੰਡ ਸੁੰਢਰਾਂ ਵਿੱਚ ਪਿਤਾ ਸ੍ਰੀ ਹੇਮ ਰਾਜ ਦੇ ਘਰ ਜਨਮੇ ਸ੍ਰੀ ਕੁਲਦੀਪ ਚੰਦ ਨੇ ਸਕੱਤਰੇਤ ਵਿਖੇ 1998 ਵਿੱਚ ਬਤੌਰ ਸਟੈਨੋਟਾਈਪਿਸਟ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਮਿਹਨਤ ਤੇ ਲਗਨ ਨਾਲ ਤਰੱਕੀਆਂ ਹਾਸਿਲ ਕੀਤੀਆਂ। ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆ ਸ੍ਰੀ ਕੁਲਦੀਪ ਚੰਦ ਨੂੰ ਵਧਾਈ ਦਿੱਤੀ ਅਤੇ ਸਮੂਹ ਨਿੱਜੀ ਅਮਲੇ ਵੱਲੋਂ ਉਹਨਾਂ ਨੂੰ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ।  ਉਹਨਾਂ ਕਿਹਾ ਕਿ ਸ੍ਰੀ ਕੁਲਦੀਪ ਚੰਦ ਇੱਕ ਬਹੁਤ ਵਧੀਆ, ਮਿਹਨਤੀ ਅਤੇ ਮਿਲਣਸਾਰ ਇਨਸਾਨ ਹਨ। ਸਕੱਤਰੇਤ ਵਿੱਚ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ੍ਰੀ ਕੁਲਦੀਪ ਚੰਦ ਨੂੰ ਤਰੱਕੀ ਦੀ ਵਧਾਈ ਦੇਣ ਵਾਲਿਆਂ ਵਿੱਚ ਸੁਖਵਿੰਦਰ ਕੌਰ, ਪਰਵਿੰਦਰ ਕੌਰ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਹਰਮਿੰਦਰ ਸਿੰਘ ਖੁਰਮੀ, ਰਣਜੀਤ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਕਰਤਾਰ ਸਿੰਘ ਛੀਨਾ, ਪਰਮਜੀਤ ਸਿੰਘ, ਸੁਰਿੰਦਰ ਸਿੰਘ ਦੁਰਾਲੀ, ਮਨਜੀਤ ਕੌਰ, ਮਨਜੀਤ ਸਿੰਘ, ਸੁਰਿੰਦਰ ਕੁਮਾਰ, ਮਮਤਾ ਰਾਣੀ, ਰਜਿੰਦਰ ਸਿੰਘ, ਜਸਵਿੰਦਰ ਕੌਰ, ਮਨਪ੍ਰੀਤ ਸਿੰਘ ਕੈਂਥ, ਅਰਵਿੰਦ ਭਾਟੀਆ, ਰੰਜਨ ਬਾਲਾ, ਸਤਬੀਰ ਕੌਰ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਪੰਕਜ ਬਾਲਾ, ਵੀਨਾ ਰਾਣੀ, ਮੀਨਾਕਸ਼ੀ ਕੌਸ਼ਲ, ਹਰਜੀਤ ਕੌਰ, ਗੁਰਜੰਟ ਸਿੰਘ, ਨੀਲਮ ਰਾਣੀ, ਨਿਰਮਲ ਸਿੰਘ, ਹਰਭਜਨ ਸਿੰਘ, ਰਜਿੰਦਰ ਕੌਰ, ਦੀਨਾ ਨਾਥ, ਸ਼ਾਮ ਲਾਲ, ਜਸਪਾਲ ਸਿੰਘ, ਬਲਜਿੰਦਰ ਸਿੰਘ, ਰਮਨ ਰਾਣੀ, ਜਰਨੈਲ ਸਿੰਘ, ਪ੍ਰਵੀਨ ਗਰਗ, ਮਨਜੀਤ ਕੌਰ, ਸਰੋਜ ਕੁਮਾਰੀ, ਪੂਨਮ ਸ਼ਰਮਾ, ਦੌਲਤ ਰਾਮ, ਬਲਵਿੰਦਰ ਕੌਰ, ਤਰਸੇਮ ਕੌਰ, ਗੁਰਬਖਸ਼ ਸਿੰਘ, ਰਵੀ ਚੌਹਾਨ, ਨਰਿੰਦਰ ਕੁਮਾਰ, ਰਕੇਸ਼ ਛਤਵਾਲ, ਮਹਿੰਦਰ ਕੌਰ, ਸੁਖਦੇਵ ਸਿੰਘ, ਪਰਭਦੀਪ ਕੌਰ, ਤਰਸੇਮ ਸਿੰਘ, ਕੌਤਕ ਹਰੀ, ਮਹਿੰਦਰ ਪਾਲ, ਮਲਕੀਤ ਸੰਧੂ, ਰਵਜੀਤ ਕੌਰ, ਜਸਵਿੰਦਰ ਕੋਟਲਾ, ਰਜਿੰਦਰ ਸੈਣੀ, ਉਰਮਲਾ ਦੇਵੀ, ਜਸਵੀਰ ਸਿੰਘ, ਗੁਰਮੀਤ ਸਿੰਘ, ਸੁਨੀਤਾ ਰਾਣੀ, ਕਮਲੇਸ਼ ਜੋਸ਼ੀ, ਪੂਨਮ ਬਾਲਾ, ਹਰਦੀਪ ਬਠਲਾਣਾ, ਜਸਪ੍ਰੀਤ ਰੰਧਾਵਾ, ਪਰਮਦੀਪ ਭਬਾਤ, ਸੁਖਚੈਨ ਖਹਿਰਾ, ਬਲਰਾਜ ਸਿੰਘ ਦਾਊਂ ਤੇ ਕੁਲਵੰਤ ਸਿੰਘ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *