www.sursaanjh.com > ਅੰਤਰਰਾਸ਼ਟਰੀ > ਸੱਥ ਵੱਲੋਂ ਸ਼ਿਵਾਲਿਕ ਮੈਗਜ਼ੀਨ ਦਾ ਪੰਜਵਾਂ ਅੰਕ ਰਲੀਜ਼ ਅਤੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਸੱਥ ਵੱਲੋਂ ਸ਼ਿਵਾਲਿਕ ਮੈਗਜ਼ੀਨ ਦਾ ਪੰਜਵਾਂ ਅੰਕ ਰਲੀਜ਼ ਅਤੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਪਰੈਲ:
ਸਾਹਿਤਕ ਸੱਥ ਖਰੜ ਵੱਲੋਂ ਇਸ ਮਹੀਨੇ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਸਤਨਾਮ ਸਿੰਘ ਸ਼ੋਕਰ, ਗੁਰਮੀਤ ਸਿੰਗਲ, ਮਨਵੀਰ ਸਿੰਘ ਸਵਾੜਾ, ਸੁਰਿੰਦਰ ਕੌਰ ਬਾੜਾ ਅਤੇ ਜਸਵਿੰਦਰ ਸਿੰਘ ਕਾਈਨੌਰ ਸੁਸ਼ੋਭਿਤ ਹੋਏ। ਸਭ ਤੋਂ ਪਹਿਲਾਂ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵਲੋਂ ਆਏ ਹੋਏ ਸਾਰੇ ਸ਼ਾਇਰਾਂ ਨੂੰ ਜੀ ਆਇਆਂ ਆਖਿਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ਜੇ. ਐਸ. ਮਹਿਰਾ ਦੀ  ਸੰਪਾਦਨਾ ਹੇਠ ਕੱਢੇ ਜਾ ਰਹੇ ‘ਸ਼ਿਵਾਲਿਕ ਮੈਗਜ਼ੀਨ’ ਦੇ ਪੰਜਵੇਂ ਅੰਕ ਨੂੰ ਰਲੀਜ਼ ਕੀਤਾ ਗਿਆ।
ਉਪਰੰਤ ਵਿਸਾਖੀ ਨੂੰ ਸਮਰਪਿਤ ਚੱਲੇ ਕਵੀ ਦਰਬਾਰ ਵਿੱਚ ਚਰਨਜੀਤ ਸਿੰਘ ਕਤਰਾ, ਹਿੱਤ ਅਭਿਲਾਸ਼ੀ ਹਿੱਤ, ਮਨਦੀਪ ਗਿੱਲ ਧੜਾਕ, ਮੋਹਨ ਸਿੰਘ ਪ੍ਰੀਤ, ਰਾਜਵਿੰਦਰ ਸਿੰਘ ਗੱਡੂ, ਤਰਸੇਮ ਸਿੰਘ ਕਾਲੇਵਾਲ, ਸੁੱਚਾ ਸਿੰਘ ਮਸਤਾਨਾ, ਕੇਸਰ ਸਿੰਘ ਇੰਨਸਪੈਕਟਰ, ਸੁਰਿੰਦਰ ਸਿੰਘ ਰਸੂਲਪੁਰ, ਮਨਜੀਤ ਕੌਰ ਮੋਹਾਲੀ, ਪ੍ਰਤਾਪ ਪਾਰਸ ਗੁਰਦਾਸਪੁਰੀ, ਜਸਮਿੰਦਰ ਸਿੰਘ ਰਾਓ, ਖੁਸ਼ੀ ਰਾਮ ਨਿਮਾਣਾ, ਧਿਆਨ ਸਿੰਘ ਕਾਹਲੋਂ, ਪਿਆਰਾ ਸਿੰਘ ਰਾਹੀ, ਫੈਸਲ ਖਾਨ, ਜਸਵਿੰਦਰ ਸਿੰਘ ਕਾਈਨੌਰ, ਜਗਤਾਰ ਸਿੰਘ ਜੋਗ, ਬਲਪ੍ਰੀਤ ਕੌਰ, ਸੁਰਿੰਦਰ ਕੌਰ ਬਾੜਾ, ਨਵਨੀਤ ਕੁਮਾਰ ਅਤੇ ਦਵਿੰਦਰ ਕੁਮਾਰ ਆਦਿ ਨੇ ਆਪੋਂ ਆਪਣੀਆਂ ਕਾਵਿ-ਰਚਨਾਵਾਂ ਰਾਹੀ ਭਰਵੀਂ ਹਾਜ਼ਰੀ ਲਗਵਾਈ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ਰਾਹੀ ਵਲੋਂ ਨਿਭਾਈ ਗਈ। ਇਸ ਮੌਕੇ ਸਰੂਪ ਸਿਆਲਵੀ, ਅੰਮ੍ਰਿਤ ਕੌਰ, ਜੇ. ਐਸ. ਮਹਿਰਾ, ਜੋਗਿੰਦਰ ਸਿੰਘ ਜੱਗਾ, ਹਰਿੰਦਰ ਸਿੰਘ, ਬਲਵੀਰ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ। ਇਸ ਸਾਰੇ ਸਮਾਗਮ ਦੀ ਕੁਰਾਲੀ ਤੋਂ ਪੁੱਜੇ ਧੀਮਾਨ ਚੈਨਲ ਦੇ ਅਮਰਜੀਤ ਧੀਮਾਨ ਵੱਲੋਂ ਰਿਕਾਡਿੰਗ ਵੀ ਕੀਤੀ ਗਈ। ਗੁਰਮੀਤ ਸਿੰਗਲ ਵਲੋਂ ਸੱਥ ਵਲੋਂ ਛਪਵਾਏ ਜਾ ਰਹੇ ਸਾਂਝੇ ਮਿੰਨੀ ਕਹਾਣੀ ਸੰਗ੍ਰਹਿ ਬਾਰੇ ਗੱਲਬਾਤ ਕੀਤੀ ਗਈ ਅਤੇ ਲੇਖਕਾਂ ਨੂੰ ਕਹਾਣੀਆਂ ਭੇਜਣ ਬਾਰੇ ਪ੍ਰੇਰਤ ਕੀਤਾ ਗਿਆ। ਅਖੀਰ ਵਿੱਚ ਪ੍ਰਿੰ. ਸਤਨਾਮ ਸਿੰਘ ਸ਼ੋਕਰ ਵਲੋਂ ਸੱਥ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਸਾਰੇ ਸ਼ਾਇਰਾਂ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ (ਸੰਪਰਕ ਮੋ.ਨੰ.94638-37388)।

Leave a Reply

Your email address will not be published. Required fields are marked *