ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ:


ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਵਿਸ਼ੇਸ਼ ਉਦਮੀਆਂ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਹਿਯੋਗ ਸਦਕਾ 42ਵੀਂ ਯਾਤਰਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਅਤੇ ਬਦਰੀ ਨਾਥ ਜੀ ਦੀ ਯਾਤਰਾ ਦਾ ਇਸ ਸਾਲ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਸ ਸਾਲ ਯਾਤਰਾ ਮਿਤੀ 29.05.2025 ਤੋਂ 4.6.2025 ਤੱਕ ਹੋਵੇਗੀ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਯਾਤਰਾ 29.05.2025 ਨੂੰ ਸਵੇਰੇ 4.00 ਵਜੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਆਰੰਭ ਹੋ ਕੇ ਸ੍ਰੀ ਨਾਡਾ ਸਾਹਿਬ, ਪੰਜੋਖੜਾ ਸਾਹਿਬ, ਗੁਰਦੁਆਰਾ ਪਾਉਂਟਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਰਿਸ਼ੀ ਕੇਸ਼, ਸ੍ਰੀਨਗਰ, ਜੋਸ਼ੀ ਮੱਠ, ਹਨੂੰਮਾਨ ਚੱਟੀ ਅਤੇ ਬਦਰੀ ਨਾਥ ਤੋਂ ਹੁੰਦੇ ਹੋਏ ਸ੍ਰੀ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਪਹੁੰਚੇਗੀ ਅਤੇ ਉਥੋਂ ਪੈਦਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਅਗਲੀ ਯਾਤਰਾ ਅਗਸਤ/ ਸਤੰਬਰ ਅਤੇ 10 ਅਕਤੂਬਰ ਸੰਪੂਰਨਤਾ ‘ਤੇ ਵੀ ਯਾਤਰਾ ਦਾ ਪ੍ਰਬੰਧ ਕੀਤਾ ਜਾਵੇਗਾ। ਲੋੜ ਅਨੁਸਾਰ ਰੂਟ ਵਿੱਚ ਤਬਦੀਲੀ ਅਤੇ ਦੂਜੀ ਜਾਣਕਾਰੀ ਸਮੇਂ ਸਿਰ ਯਾਤਰੀਆਂ ਨੂੰ ਦੱਸ ਦਿੱਤੀ ਜਾਵੇਗੀ। ਇਸ ਯਾਤਰਾ ਲਈ ਉਦਮੀਆਂ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਏ.ਸੀ. ਟੈਂਪੂ ਟ੍ਰੈਵਲਰ ਕੇਵਲ 2500/-ਰੁਪਏ ਪ੍ਰਤੀ ਸੀਟ ਲਈ ਬੁੱਕ ਕੀਤੇ ਜਾ ਸਕਦੇ ਹਨ ਅਤੇ ਇਸ ਲਈ ਮੋਬਾਈਲ ਨੰਬਰ 98156 65786 ਅਤੇ 93262 30001 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪਿੰਡ ਬਡਹੇੜੀ ਸੈਕਟਰ-41 ਚੰਡੀਗੜ੍ਹ ਸਥਿਤ ਦਫਤਰ ਵਿਖੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਸਮੂਹ ਅਹੁਦੇਦਾਰਾਂ ਵਲੋਂ ਇਹ ਇੱਕ ਮਹੱਤਵਪੂਰਣ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਵੀਰ ਇਹ ਯਾਤਰਾ ਕਰਨ ਦੇ ਚਾਹਵਾਨ ਹਨ, ਉਹਨਾਂ ਦੀ ਮਾਲੀ ਮਦਦ ਕੀਤੀ ਜਾ ਸਕੇ। ਪਿਛਲੇ ਸਾਲ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਯਾਤਰਾ ਨੂੰ ਰਵਾਨਗੀ ਅਤੇ ਸੰਪੂਰਨਤਾ ਤੇ ਭਰਪੂਰ ਸਵਾਗਤ ਕੀਤਾ ਗਿਆ ਸੀ।
ਫੋਟੋ ਕੈਪਸ਼ਨ – ਯਾਤਰਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਜਾਣਕਾਰੀ ਸਬੰਧੀ ਸੂਚਨਾ ਪੱਤਰ।

