ਚੰਡੀਗੜ੍ਹ 12 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਮਾਜਰੀ ਤਹਿਸੀਲ ਦੇ ਸਮੂਹ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਾਕ ਪ੍ਰਧਾਨ ਰਾਜ ਕੁਮਾਰ ਸਿਆਲਬਾ ਦੀ ਅਗਵਾਈ ਵਿਚ ਹੋਈ, ਜਿਸ ਵਿੱਚ ਮਾਨਯੋਗ ਨਾਇਬ ਤਹਿਸੀਲਦਾਰ ਰਾਜਵੀਰ ਸਿੰਘ ਨੇ ਨੰਬਰਦਾਰ ਨੂੰ ਐਮ ਸੇਵਾ ਬਾਰੇ ਜਾਣਕਾਰੀ ਦਿੱਤੀ ਅਤੇ ਸਬ ਰਜਿਸਟਰਾਰ ਮੈਡਮ ਰਮਨਦੀਪ ਕੌਰ ਨੇ ਨੰਬਰਦਾਰਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਦੱਸਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਨੰਬਰਦਾਰਾਂ ਦਾ ਰੋਲ ਅਹਿਮ ਹੁੰਦਾ ਹੈ। ਰੀਡਰ ਗੁਰਪ੍ਰੀਤ ਸਿੰਘ ਅਤੇ ਆਰ ਸੀ ਮਨਦੀਪ ਸਿੰਘ ਨੇ ਵੀ ਨੰਬਰਦਾਰਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਕਿਸੇ ਵੀ ਨੰਬਰਦਾਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਾਜਰੀ ਤਹਿਸੀਲ ਵਿਚ ਆ ਕੇ ਸਾਡੇ ਮੁਲਾਜ਼ਮਾਂ ਨਾਲ ਰਾਬਤਾ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ।
ਇਸ ਮੌਕੇ ਪ੍ਰਧਾਨ ਰਾਜ ਕੁਮਾਰ ਨੇ ਸਾਰਿਆਂ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਕੰਪਿਊਟਰ ਸਿਸਟਮ ਨਾਲ ਹੀ ਕੰਮ ਕਰਨਾ ਪੈਣਾ ਹੈ। ਮਾਜਰੀ ਤਹਿਸੀਲ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਨੰਬਰਦਾਰ ਪਹੁੰਚੇ ਹੋਏ ਸਨ, ਜਿਸ ਵਿੱਚ ਪ੍ਰਧਾਨ ਰਾਜ ਕੁਮਾਰ ਤੋ ਇਲਾਵਾ ਦਰਸ਼ਨ ਸਿੰਘ ਸੈਕਟਰੀ, ਬਲਦੀਪ ਸਿੰਘ ਕੈਸੀਅਰ, ਸੁਖਦੇਵ ਕੁਮਾਰ ਮਾਣਕਪੁਰ, ਸੋਹਣ ਸਿੰਘ ਕੁੱਬਾਹੇੜੀ, ਅਮਨਦੀਪ ਸਿੰਘ ਤੌਗਾ, ਅਵਤਾਰ ਸਿੰਘ ਮਾਜਰਾ, ਸੇਵਾ ਸਿੰਘ ਨਵਾਂ ਗਰਾਉਂ, ਅੰਗਰੇਜ਼ ਸਿੰਘ ਨਾਢਾ, ਗਰਜਾ ਰਾਮ ਕਸੌਲੀ, ਨੈਬ ਚੰਦ ਗੂੜਾ, ਜੈਕ ਰਾਮ ਮਾਜਰੀ, ਬਲਵੰਤ ਸਿੰਘ ਮੁੰਧੋ ਸੰਗਤੀਆਂ, ਬੇਅੰਤ ਕੌਰ ਬੂਥਗੜ, ਹਰਜਿੰਦਰ ਕੌਰ ਮੀਆਪੁਰ ਚੰਗਰ, ਭਲਿੰਦਰ ਸਿੰਘ ਹਸਿਆਰਪੁਰ, ਅਲਵਿੰਦਰ ਸਿੰਘ ਅਭੇਪੁਰ, ਗੁਰਮੁਖ ਸਿੰਘ ਭੂਪਨਗਰ, ਸੰਦੀਪ ਸਿੰਘ ਖਿਜਰਾਵਾਦ, ਮੋਹਣ ਸਿੰਘ ਰਤਵਾੜਾ, ਬਲਵੀਰ ਸਿੰਘ ਮਹਿਰੋਲੀ, ਸੰਜੀਵ ਕੁਮਾਰ ਤਾਜਪੁਰਾ, ਵਿਕਾਸ ਗੌਤਮ ਤਾਜਪੁਰ, ਪਵਨਦੀਪ ਭੜੌਜੀਆਂ, ਗੁਰਦੀਪ ਸਿੰਘ ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਕਰਤਾਰਪੁਰ, ਕੁਲਦੀਪ ਸਿੰਘ ਖਿਜਰਾਵਾਦ, ਪਰਮਜੀਤ ਸਿੰਘ ਤੌਗਾ ਨੰਬਰਦਾਰ ਹਾਜ਼ਰ ਸਨ।

