ਚੰਡੀਗੜ੍ਹ 13 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ ਦਰਗਾਹ ਸ਼ਰੀਫ ਵਿਖੇ ਹਰ ਸਾਲ ਦੀ ਤਰ੍ਹਾਂ ਅੱਜ 13 ਮਈ ਤੋਂ ਸਾਲਾਨਾ ਉਰਸ ਦਾ ਆਰੰਭ ਮੁਸਲਿਮ ਰੋਜ਼ਾ ਕਮੇਟੀ ਪਿੰਡ ਮਾਣਕਪੁਰ ਸ਼ਰੀਫ ਅਤੇ ਪਿੰਡ ਦੀ ਸੰਗਤ ਦੁਆਰਾ ਇਸਲਾਮਿਕ ਰੀਤੀ ਰਿਵਾਜ਼ਾਂ ਅਨੁਸਾਰ ਝੰਡੇ ਦੀ ਰਸਮ ਅਦਾ ਕਰਕੇ ਕੀਤਾ ਗਿਆ। ਇਹ ਮੇਲਾ 13, 14 ਅਤੇ 15 ਮਈ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਵਿਦੇਸ਼ਾਂ ਵਿੱਚੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਸਮੇਂ ਖਲੀਫਾ ਫ਼ਕੀਰ ਮੁਹੰਮਦ ਸਾਹਿਬ ਵਲੋ ਦੱਸਿਆ ਗਿਆ ਕਿ ਇਹ ਸਾਲਾਨਾ ਉਰਸ ਸਿਰਫ ਇੱਕ ਉਰਸ ਹੀ ਨਹੀਂ ਵੱਖ ਵੱਖ ਧਰਮਾਂ ਦੀ ਸਾਂਝ ਨੂੰ ਪੇਸ਼ ਕਰਨ ਵਾਲਾ ਇਕ ਸੁਨੇਹਾ ਹੈ, ਜਿਸ ਵਿਚ ਸਿੱਖ, ਮੁਸਲਿਮ ਅਤੇ ਹਿੰਦੂ ਭਾਈਚਾਰੇ ਦੇ ਲੋਕ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਹਨ।
ਇਸ ਸਮੇਂ ਕਾਂਗਰਸ ਪਾਰਟੀ ਦੇ ਮਾਜਰੀ ਬਲਾਕ ਪ੍ਰਧਾਨ ਮਦਨ ਸਿੰਘ ਵਲੋ ਦਸਿਆ ਗਿਆ ਕਿ ਇਸ ਵਾਰ ਅਸੀਂ 198ਵਾਂ ਉਰਸ ਮਨਾ ਰਹੇ ਹਾਂ, ਜਿਸ ਵਿੱਚ ਅੱਜ ਸਵੇਰ ਤੋਂ ਮੇਲੇ ਦਾ ਆਗਾਜ਼ ਹਜ਼ਰਤ ਹਾਫ਼ਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਜੀ ਦੇ ਦਰਬਾਰ ਵਿੱਚ ਝੰਡੇ ਦੀ ਰਸਮ ਤੋਂ ਹੋ ਚੁੱਕਾ ਹੈ। ਅਸੀਂ ਸਮੂਹ ਪਿੰਡ ਨਿਵਾਸੀ ਅਤੇ ਪਿੰਡ ਦੀ ਪੰਚਾਇਤ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਲੇ ਵਿੱਚ ਆਉਣ ਦਾ ਸੱਦਾ ਦਿੰਦੇ ਹਾਂ ਅਤੇ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਇਸ ਸਮੇਂ ਓਹਨਾ ਨਾਲ ਬਾਬਾ ਜਸਵਿੰਦਰ ਸਿੰਘ, ਬਾਬਾ ਰਾਮ ਸਿੰਘ ਜਰਨਲ ਸੈਕਟਰੀ ਮੋਹਾਲੀ, ਨੰਬਰਦਾਰ ਸੁਖਦੇਵ ਕੁਮਾਰ, ਹਰਨੇਕ ਸਿੰਘ ਨੇਕੀ ਤਕੀਪੁਰ OBC ਚੇਅਰਮੈਨ, ਨੰਬਰਦਾਰ ਸ਼ਿਵਤਾਰ ਸਿੰਘ, ਸਰਪੰਚ ਦਲਵੀਰ ਸਿੰਘ, ਪੰਚ ਸੰਦੀਪ ਸਿੰਘ, ਪੰਚ ਲਖਮੀਰ ਸਿੰਘ, ਸਾਬਕਾ ਪੰਚ ਹਰਜਿੰਦਰ ਸਿੰਘ, ਪੰਚ ਨਾਜ਼ਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਅਰੁਣ ਕੁਮਾਰ, ਸਾਬਕਾ ਪੰਚ ਯਾਦਵਿੰਦਰ ਸਿੰਘ, ਪੰਚ ਅਵਤਾਰ ਸਿੰਘ, ਠੇਕੇਦਾਰ ਮੇਜਰ ਸਿਘ, ਦਲਜੀਤ ਸਿੰਘ, ਮਾਨ ਸਿੰਘ ਤੋਂ ਇਲਾਵਾ ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸੈਕਟਰੀ ਖਰੜ ਹਾਜ਼ਰ ਸਨ।

