www.sursaanjh.com > ਅੰਤਰਰਾਸ਼ਟਰੀ > ‘‘ਪੰਜ ਅਨਮੋਲ ਮੋਤੀ’’ ਅਵਾਰਡ ਦੇ ਕੇ ਸਨਮਾਨਿਤ ਕੀਤੇ ਗਏ ਅਤੇ ਕਵੀ ਦਰਬਾਰ ਕਰਵਾਇਆ

‘‘ਪੰਜ ਅਨਮੋਲ ਮੋਤੀ’’ ਅਵਾਰਡ ਦੇ ਕੇ ਸਨਮਾਨਿਤ ਕੀਤੇ ਗਏ ਅਤੇ ਕਵੀ ਦਰਬਾਰ ਕਰਵਾਇਆ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਦੇ ਸਾਂਝੇ ਸਹਿਯਗ ਨਾਲ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਅਤੇ ਵਿਲੱਖਣ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਪ੍ਰਿੰ. ਬਹਾਦਰ ਸਿੰਘ ਗਸਲ ਦੇ ਵਿਦਿਆਰਥੀ ਰਹੇ ਸਮਾਜ ਦੇ ਵੱਖ-ਵੱਖ ਫੀਲਡਾਂ ਵਿੱਚ ਮਹੱਤਵਪੂਰਨ ਕਾਰਜ ਕਰਨ ਵਾਲੇ ਵਿਅਕਤੀਆਂ ਨੂੰ ‘‘ਪੰਜ ਅਨਮੋਲ ਮੋਤੀ’’ ਅਵਾਰਡ ਨਾਲ ਸਨਮਾਨਿਤ ਕਰਨਾ ਸੀ। ਸਮਾਗਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਕਰਨਲ ਜਸਜੀਤ ਸਿੰਘ ਕਾਹਲੋ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੱਤਰਕਾਰ ਸ੍ਰੀ ਪ੍ਰੇਮ ਵਿਜ ਵੱਲੋਂ  ਸ਼ਿਰਕਤ ਕੀਤੀ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਲਿਖਾਰੀ ਭਾਈ ਸਮਿੰਦਰ ਸਿੰਘ ਭੱਕੂ ਮਾਜਰਾ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਇਹਨਾਂ ਮਹਿਮਾਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪੰਜ ਸਨਮਾਨਿਤ ਸ਼ਖਸ਼ੀਅਤਾਂ ਵੀ ਸ਼ਾਮਲ ਸਨ।

ਜਿਹਨਾਂ ਪੰਜ ਮਹਾਨ ਸ਼ਖਸ਼ੀਅਤਾਂ ਨੂੰ ‘‘ਪੰਜ ਅਨਮੋਲ ਮੋਤੀ’’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਵਿੱਚ ਪ੍ਰਿੰ. ਗੋਸਲ ਦੇ ਵਿਦਿਆਰਥੀ ਰਹੇ ਸ੍ਰ. ਹਰਜੀਤ ਸਿੰਘ (ਪ੍ਰਸਿੱਧ ਮੈਰਾਥਨ ਦੌੜਾਕ), ਗੁਰਕ੍ਰਿਪਾਲ ਸਿੰਘ ਸੂਰਾਪੁਰੀ (ਪ੍ਰਸਿੱਧ ਪੰਜਾਬੀ ਗਾਇਕ), ਬਾਬਾ ਬਲਬੀਰ ਸਿੰਘ (ਪੀ.ਜੀ.ਆਈ. ਮੁਫਤ ਲੰਗਰ ਵਾਲੇ), ਪਰਵਿੰਦਰ ਸਿੰਘ ਆਰਟਿਸਟ ਸਿੱਖ ਅਜਾਇਬ ਘਰ ਬਲੌਂਗੀ ਦੇ ਨਿਰਮਾਤਾ ਅਤੇ ਦੇਵਿੰਦਰ ਸਿੰਘ ਜੁਗਨੀ ਸਟੇਟ ਅਵਾਰਡੀ, ਅੰਡਰ ਸੈਕਟਰੀ ਇੰਡਸਟਰੀ ਪੰਜਾਬ, ਭੰਗੜਾ ਮਾਹਰ ਅਤੇ ਰੰਗ ਕਰਮੀ) ਸ਼ਾਮਲ ਸਨ। ਪ੍ਰਿੰ. ਬਹਾਦਰ ਸਿੰਘ ਗੋਸਲ, ਮੁੱਖ ਮਹਿਮਾਨ ਕਰਨਲ ਜਸਜੀਤ ਸਿੰਘ ਕਾਹਲੋ ਅਤੇ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਭਾਈ ਸਮਿੰਦਰ ਸਿੰਘ ਨੇ ਉਹਨਾਂ ਨੂੰ ਅਵਾਰਡ ਵਿੱਚ ਇੱਕ ਸਨਮਾਨ ਚਿੰਨ੍ਹ, ਸ਼ਾਲ, ਪੁਸਤਕਾਂ ਦਾ ਸੈੱਟ, ਸਨਮਾਨ ਪੱਤਰ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਤੋਂ  ਪਹਿਲਾਂ ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਧਾਰਮਿਕ ਗੀਤ ‘‘ਜਦੋਂ ਫਤਿਹ ਸਿੰਘ ਨੇ ਫਤਿਹ ਸੀ ਬੁਲਾਈ, ਕਚਹਿਰੀ ’ਚ ਭੂਚਾਲ ਆ ਗਿਆ’’ ਕੀਤਾ ਗਿਆ। ਸਰੋਤਿਆਂ ਨੇ ਇਸ ਗੀਤ ਨੂੰ ਬਹੁਤ ਰੀਝਾਂ ਨਾਲ ਮਾਣਿਆ ਅਤੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ।

ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮਹਿਮਾਨਾਂ ਅਤੇ ਸਨਮਾਨਿਤ ਸ਼ਖਸ਼ੀਅਤਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ, ਉਹਨਾਂ ਬਾਰੇ ਭਰਪੁਰ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਸਮਾਜ ਦੇ ਪ੍ਰਸਿੱਧ ਉੱਦਮੀ ਵਿਅਕਤੀ ਕਰਾਰ ਦਿੱਤਾ। ਉਸ ਤੋਂ ਬਾਅਦ ਕਵੀ ਦਰਬਾਰ ਦੀ ਅਰੰਭਤਾ ਕੀਤੀ ਗਈ ਜਿਸ ਵਿੱਚ ਉੱਚ ਕੋਟੀ ਦੇ ਹਿੰਦੀ-ਪੰਜਾਬੀ ਦੇ ਕਵੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਕਰਨਲ ਜਸਜੀਤ ਸਿੰਘ ਕਾਹਲੋਂ ਨੇ ਰੂਬਰੂ ਹੋ ਕੇ ਆਪਣੇ ਜੀਵਨ ਅਤੇ ਪ੍ਰਾਪਤੀਆਂ ਦੀ ਸਾਂਝ ਪਈ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਉਪਰਾਲੇ ਨੂੰ ਬਹੁਤ ਹੀ ਮਹੱਤਵਪੂਰਨ ਦੱਸਿਆ। ਪ੍ਰਧਾਨਗੀ ਕਰ ਰਹੇ ਭਾਈ ਸਮਿੰਦਰ ਸਿੰਘ ਨੇ ਵੀ ਸਮਾਜ ਦੀ ਸੇਵਾ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਅਵਾਰਡ ਜੇਤੂਆਂ ਨੂੰ ਵਧਾਈ ਦਿੱਤੀ। ਪ੍ਰੇਮ ਵਿਜ ਨੇ ਵੀ ਆਪਣੇ ਵਿਚਾਰਾਂ ਨਾਲ ਨਵੇਂ ਉੱਦਮੀ ਭਾਲਣ ਦੀ ਨੇਕ ਸਲਾਹ ਦਿੱਤੀ। ਅਵਾਰਡ ਪ੍ਰਾਪਤੀ ਗੁਰਕ੍ਰਿਪਾਲ ਸਿੰਘ ਸੂਰਾਪੁਰੀ ਨੇ ਆਪਣੇ ਦੋ ਗੀਤਾਂ ਰਾਹੀਂ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਇਸੇ ਤਰਾਂ ਦੇਵਿੰਦਰ ਜੁਗਨੀ ਅਤੇ ਕਰਮਜੀਤ ਸਿੰਘ ਬੱਗਾ ਦੀ ਜੋੜੀ ਨੇ ਪੰਜਾਬੀ ਬੋਲੀਆਂ ਰਾਹੀਂ ਨਵੀਆਂ ਖੁਸ਼ਬੂਆਂ ਬਿਖੇਰ ਦਿੱਤੀਆਂ। ਬਾਬਾ ਬਲਬੀਰ ਸਿੰਘ, ਹਰਜੀਤ ਸਿੰਘ ਅਤੇ ਪਰਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸਰੋਤਿਆਂ ਨਾਲ ਨਕੋ ਨੱਕ ਭਰੇ ਸਮਾਗਮ ਹਾਲ ਵਿਚ ਜਿਹਨਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ ਉਹਨਾਂ ਵਿੱਚ ਅਮਰਜੀਤ ਸਿੰਘ  ਬਠਲਾਣਾ, ਪਿਆਰਾ ਸਿੰਘ ਰਾਹੀਂ, ਸਤਨਾਮ ਸਿੰਘ ਪ੍ਰੀਤ, ਰਾਜ ਕੁਮਾਰ ਸਾਹੋਵਾਲੀਆ, ਮੰਦਰ ਗਿੱਲ, ਬਿਮਲਾ ਗੁਗਲਾਨੀ, ਭਰਪੂਰ ਸਿੰਘ ਸੈਣੀ, ਦਰਸ਼ਨ ਸਿੰਘ ਸਿੱਧੂ, ਧਿਆਨ ਸਿੰਘ ਕਾਹਲੋ, ਕਰਮਜੀਤ ਬੱਗਾ, ਜਸਵਿੰਦਰ ਕਾਈਨੌਰ, ਮਨਦੀਪ ਕੌਰ, ਗਰਜਾ ਸਿੰਘ, ਦਰਸ਼ਨ ਤਿਊਣਾ, ਡਾ. ਵਿਨੋਦ ਸ਼ਰਮਾ, ਪ੍ਰੇਮ ਵਿਜ, ਕ੍ਰਿਸ਼ਨ ਰਾਹੀ ਅਤੇ ਭਿੰਦਰ ਭਾਗੋਮਾਜਰੀਆ, ਕ੍ਰਿਸ਼ਨਾ ਗੋਇਲ, ਦਲਬੀਰ ਸਿੰਘ, ਕਰਨਬੀਰ ਸਿੰਘ ਵੀ ਸ਼ਾਮਲ ਸਨ। ਇਹਨਾਂ  ਤੋਂ  ਇਲਾਵਾ ਜਿਹੜੇ ਵਿਅਕਤੀ ਹਾਜ਼ਰ ਸਨ, ਉਹਨਾਂ ਵਿੱਚ ਹਰਬੰਸ ਸਿੰਘ, ਅੰਬਿਕਾ ਪੁਸ਼ਪਾ, ਪਰਵਿੰਦਰ ਸਿੰਘ, ਅਮਨਦੀਪ ਸਿੰਘ, ਸੰਦੀਪ ਸਿੰਘ, ਡਾ. ਅਵਤਾਰ ਸਿੰਘ ਪਤੰਗ, ਰਾਜਵਿੰਦਰ ਸਿੰਘ ਗੱਡੂ, ਰਾਜਿੰਦਰ ਧੀਮਾਨ, ਸ਼ਮਸ਼ੇਰ ਪੁਰਖਾਲਵੀ, ਪਾਲ ਅਜਨਬੀ, ਗੁਰਵਿੰਦਰ ਸਿੰਘ ਸੈਦੀ ਸਾਹਿਬ, ਸੰਦਾ, ਪਰਵੀਨ ਰਾਣੀ, ਜਗਦੀਸ਼ ਰਾਏ, ਮਨਮਹਨ ਸਿੰਘ, ਬਲਦੇਵ ਸਿੰਘ, ਸਤਬੀਰ ਕੌਰ, ਪਲਵੀ ਰਾਮਪਾਲ, ਗੁਰਪੇ੍ਮ ਕੌਰ, ਅਮਨਦੀਪ ਸਿੰਘ, ਗੁਰਮੀਤ ਕੌਰ, ਮਲਕੀਤ ਸਿੰਘ, ਚਰਨਜੀਤ ਕੌਰ ਬਾਠ, ਮਨਪੀਤ ਕੌਰ, ਬਲਵਿੰਦਰ ਸਿੰਘ ਸੰਧੂ, ਨਰਿੰਦਰ ਸਿੰਘ, ਸੀਤਲ ਸਿੰਘ ਅਤੇ ਬਹੁਤ ਸਾਰੇ ਹੋਰ ਹਾਜ਼ਰ ਸਨ। ਇਸ ਮੌਕੇ ਤੇ ਦੋਹਾਂ ਸੰਸਥਾਵਾਂ ਵਲੋਂ ਮੁੱਖ ਮਹਿਮਾਨ ਕਰਨਲ ਕਾਹਲੋ, ਪ੍ਰਧਾਨਗੀ ਕਰਨ ਵਾਲੇ ਸਮਿੰਦਰ ਸਿੰਘ ਅਤੇ ਪ੍ਰੇਮ ਵਿਜ ਅਤੇ ਮੈਡੀਕਲ ਕੈਂਪ ਲਗਾਉਣ ਵਾਲੇ ਡਾਕਟਰਾਂ  ਅਤੇ ਮੁੱਖ ਸਹਿਯੋਗੀ ਅਮਨਦੀਪ ਸਿੰਘ ਸੈਣੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਈ ਗਈ ਅਤੇ ਅੰਤ ਵਿੱਚ ਜਸਵਿੰਦਰ ਸਿੰਘ ਕਾਈਨੌਰ ਵਲੋਂ ਮਹਿਮਾਨਾਂ ਅਤੇ ਸਭ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਵਲੋਂ ਸਾਹਿਤਕਾਰਾਂ ਦੀ ਸਿਹਤ ਚੈਕਿੰਗ ਲਈ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮੈਕਸ ਹਸਪਤਾਲ ਦੇ ਮਾਹਰ ਡਾਕਟਰਾਂ ਵਲੋਂ ਭਾਗ ਲਿਆ ਗਿਆ|

ਫੋਟੋ ਕੈਪਸ਼ਨ – ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿਘ ਗੋਸਲ ਮੁੱਖ ਮਹਿਮਾਨ ਕਰਨਲ ਜਸਜੀਤ ਸਿੰਘ ਕਾਹਲੋ, ਭਾਈ ਸਮਿੰਦਰ ਸਿੰਘ, ਪ੍ਰੇਮ ਵਿਜ ਅਤੇ ਦੂਜੇ ਅਹੁਦੇਦਾਰ ‘‘ਪੰਜ ਅਨਮੋਲ ਮੋਤੀ’’ ਅਵਾਰਡ ਦੇਂਦੇ ਹੋਏ।

Leave a Reply

Your email address will not be published. Required fields are marked *