ਚੰਡੀਗੜ੍ਹ 2 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਰਜਨ ਸਿੰਘ ਕਾਂਸਲ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਪਿੰਡ ਝੰਜੇੜੀ ਵਿਖੇ ਪ੍ਰਸਾਸ਼ਨਿਕ ਅਧਿਕਾਰੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਪ੍ਰਸ਼ਾਸਨ ਵਲੋਂ ਪਿੰਡ ਝੰਜੇੜੀ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਧੱਕੇਸ਼ਾਹੀ ਦੇ ਖਿਲਾਫ ਪਿੰਡ ਦੇ ਕਿਸਾਨ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਮੇਰੇ ਵੱਲੋਂ ਧਰਨੇ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਲਗਾਈ ਗਈ, ਇਸ ਮੌਕੇ ਪਿੰਡ ਝੰਜੇੜੀ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਧਰਨੇ ਨੂੰ ਪੂਰਨ ਸਮਰਥਨ ਦੇਣ ਦੀ ਗੱਲ ਕਹੀ।
ਅਰਜਨ ਸਿੰਘ ਕਾਂਸ਼ਲ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਸਰਾਸਰ ਗਲਤ ਢੰਗ ਨਾਲ ਰਾਤ ਵੇਲੇ ਕਬਜ਼ਾ ਲੈਣ ਦੀ ਕੋਸ਼ਿਸ਼ ਗਲਤ ਹੈ, ਪਿੰਡ ਦੀ ਪੰਚਾਇਤ ਸਰਪੰਚ, ਪੰਚਾਂ ਨੂੰ ਮੁਅੱਤਲ ਕਰਨਾ ਤੇ ਉਨ੍ਹਾਂ ‘ਤੇ ਝੂਠੇ ਪਰਚੇ ਦਰਜ ਕਰਨਾ ਗਲਤ ਹੈ ਅਤੇ ਜ਼ਮੀਨ ਖੋਹਣ ਲਈ ਖੇਵਟਦਾਰਾਂ ਉੱਤੇ ਪਰਚੇ ਦਰਜ ਕਰਨਾ ਗਲਤ ਹੈ। ਆਖਿਰ ਵਿੱਚ ਅਰਜਨ ਸਿੰਘ ਕਾਂਸਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਗਲਤ ਕਾਰਵਾਈ ਹੈ, ਜਿਨ੍ਹਾਂ ਅਧਿਕਾਰੀਆਂ ਨੇ ਜਨਤਾ ਨੂੰ ਨਿਆਂ ਦੇਣਾ ਹੈ, ਉਹੀ ਅਧਿਕਾਰੀ ਪਿੰਡ ਦੇ ਕਿਸਾਨਾਂ ਨਾਲ ਅਨਿਆਂ ਕਰ ਰਹੇ ਹਨ। ਭਾਜਪਾ ਆਗੂ ਅਰਜਨ ਸਿੰਘ ਕਾਂਸਲ ਨੇ ਪਿੰਡ ਝੰਜੇੜੀ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਪਿੰਡ ਦੀ ਇੱਕ ਵੀ ਇੰਚ ਜ਼ਮੀਨ ਖੋਹਣ ਨਹੀਂ ਦੇਣਗੇ। ਇਸ ਮੌਕੇ ਹਾਜ਼ਰ ਕਿਸਾਨ ਰਾਮ ਸਿੰਘ, ਸੰਦੀਪ ਰਾਣਾ, ਨੰਬਰਦਾਰ ਸ਼ਿਵਚਰਨ,ਰਾਜੇਸ਼ ਕੁਮਾਰ ਡਿੰਪਲ, ਜਗਦੀਸ਼ ਸਿੰਘ, ਰਣਬੀਰ ਸਿੰਘ, ਜਸਵਿੰਦਰ ਸਿੰਘ, ਰਿਸ਼ੀਪਾਲ ਆਦਿ ਹਾਜ਼ਰ ਸਨ।

