www.sursaanjh.com > ਚੰਡੀਗੜ੍ਹ/ਹਰਿਆਣਾ > ਪ੍ਰਿੰ . ਬਹਾਦਰ ਸਿੰਘ ਗੋਸਲ ਵਲੋਂ ਡਾ. ਬਲਬੀਰ ਸਿੰਘ ਢੋਲ (ਪੀ.ਸੀ.ਐਸ.) ਸਾਬਕਾ ਡੀ.ਪੀ.ਆਈ ਪੰਜਾਬ ਨੂੰ ਆਪਣੀ 110ਵੀਂ ਪੁਸਤਕ ਕੀਤੀ ਗਈ ਭੇਟ 

ਪ੍ਰਿੰ . ਬਹਾਦਰ ਸਿੰਘ ਗੋਸਲ ਵਲੋਂ ਡਾ. ਬਲਬੀਰ ਸਿੰਘ ਢੋਲ (ਪੀ.ਸੀ.ਐਸ.) ਸਾਬਕਾ ਡੀ.ਪੀ.ਆਈ ਪੰਜਾਬ ਨੂੰ ਆਪਣੀ 110ਵੀਂ ਪੁਸਤਕ ਕੀਤੀ ਗਈ ਭੇਟ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੂਨ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਇੱਕ ਵਫਦ ਨੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿੱਚ ਸ੍ਰ. ਸਤਨਾਮ ਸਿੰਘ ਸੰਧੂ ਸੰਸਦ (ਰਾਜ ਸਭਾ ਮੈਂਬਰ) ਦੇ ਨਿਵਾਸ ਸੈਕਟਰ-16 ਚੰਡੀਗੜ੍ਹ ਵਿਖੇ ਡਾ. ਬਲਬੀਰ ਸਿੰਘ ਢੋਲ (ਪੀ.ਸੀ.ਐਸ.) ਸਾਬਕਾ ਡੀ.ਪੀ.ਆਈ. ਪੰਜਾਬ ਅਤੇ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਨਾਲ ਵਿਸ਼ੇਸ਼ ਮਿਲਣੀ ਕੀਤੀ। ਵਫਦ ਵਿੱਚ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਸਲਾਹਕਾਰ ਬਲਵਿੰਦਰ ਸਿੰਘ ਧਾਰੀਵਾਲ ਵੀ ਸ਼ਾਮਲ ਸਨ।

ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ ਸੰਪਾਦਿਤ 110ਵੀਂ ਪੁਸਤਕ ‘‘ਪੰਜਾਬ ਕਰਾਂ ਕੀ ਸਿਫ਼ਤ ਤੇਰੀ’’ ਡਾ. ਬਲਬੀਰ ਸਿੰਘ ਢੋਲ ਨੂੰ ਭੇਟ ਕੀਤੀ। ਡਾ. ਢੋਲ ਵਲੋਂ ਪ੍ਰਿੰ. ਗੋਸਲ ਨੂੰ ਹੁਣ ਤੱਕ 110 ਪੁਸਤਕਾਂ ਲਿਖਣ ‘ਤੇ ਵਧਾਈ ਦਿੱਤੀ ਗਈ ਅਤੇ ਉਹਨਾਂ ਦੀ ਸੰਸਥਾ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਤੋਂ ਪਹਿਲਾ ਵਫਦ ਨੇ ਡਾ. ਢੋਲ ਨਾਲ ਲੰਬੀ ਵਾਰਤਾ ਕਰਕੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਅਤੇ ਸਾਹਿਤਕ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਹੋਰ ਚੰਗਾ ਕਰਨ ਲਈ ਉਹਨਾਂ ਦਾ ਭਰਪੂਰ ਸਹਿਯੋਗ ਮੰਗਿਆ।

ਡਾ. ਬਲਬੀਰ ਸਿੰਘ ਢੋਲ ਵਲੋਂ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਅਤੇ ਜਲਦੀ ਹੀ ਉਹਨਾਂ ਦੀ ਮਿਲਣੀ ਸੰਸਦ ਮੈਂਬਰ ਸ੍ਰ. ਸਤਨਾਮ ਸਿੰਘ ਸੰਧੂ ਨਾਲ ਕਰਵਾਈ ਜਾਵੇਗੀ ਜੋ ਅੱਜ ਕੱਲ੍ਹ ਭਾਰਤ ਦੇ ਸੰਸਦ ਮੈਂਬਰਾਂ ਦੇ ਗਰੁੱਪ ਵਿੱਚ ਵਿਦੇਸ਼ਾਂ ਵਿੱਚ ਗਏ ਹੋਏ ਹਨ। ਡਾ. ਬਲਬੀਰ ਸਿੰਘ ਢੋਲ ਵਲੋਂ ਪਿਆਰ ਭਰੀ ਮਿਲਣੀ ਲਈ ਸੰਸਥਾ ਦੇ ਮੈਂਬਰਾਂ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।

ਫੋਟੋ ਕੈਪਸ਼ਨ – ਪ੍ਰਿੰ . ਬਹਾਦਰ ਸਿੰਘ ਗੋਸਲ, ਡਾ. ਬਲਬੀਰ ਸਿੰਘ ਢੋਲ (ਪੀ.ਸੀ.ਐਸ.) ਸਾਬਕਾ ਡੀ.ਪੀ.ਆਈ. ਪੰਜਾਬ ਨੂੰ ਆਪਣੀ 110 ਵੀਂ ਪੁਸਤਕ ਭੇਟ ਕਰਦੇ ਹੋਏ, ਨਾਲ ਖੜ੍ਹੇ ਹਨ ਅਵਤਾਰ ਸਿੰਘ।

Leave a Reply

Your email address will not be published. Required fields are marked *