ਚੰਡੀਗੜ੍ਹ 7 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਫਤਿਹਪੁਰ – ਸਿਆਲਬਾ ਦੇ ਇਤਿਹਾਸਕ ਡੇਰਾ ਬਾਬਾ ਅਗਵਾਈ ਨਾਥ ਜੀ ਵਿਖੇ ਸਲਾਨਾ ਭੰਡਾਰਾ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ ਹੈ। ਡੇਰੇ ਦੇ ਮੁੱਖ ਪ੍ਰਬੰਧਕ ਯੋਗੀ ਵਿਜੇਦਰ ਨਾਥ ਦੀ ਅਗਵਾਈ ਵਿੱਚ ਇਹ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਡੇਰਾ ਕਮੇਟੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਹੋਏ ਇਸ ਵੱਡੇ ਸਮਾਗਮ ਵਿੱਚ ਧਾਰਮਿਕ ਗਾਇਕ ਅਵਤਾਰ ਰੰਗੀਲਾ ਰੋਪੜ ਵਾਲਿਆ ਨੇ ਲੰਮਾ ਸਮਾਂ ਸੰਗਤਾਂ ਨੂੰ ਆਪਣੇ ਪਿਆਰੇ ਅਤੇ ਹਿੱਟ ਭਜਨ ਤੇ ਗੀਤਾਂ ਨਾਲ ਨਿਹਾਲ ਕੀਤਾ। ਇਸ ਮੌਕੇ ਯੋਗੀ ਵਿਜੇਂਦਰ ਨਾਥ ਨੇ ਦੱਸਿਆ ਕਿ ਇਸ ਇਤਿਹਾਸਿਕ ਡੇਰੇ ਵਿੱਚ ਇੱਕ ਸਾਲ ਵਿੱਚ ਤਿੰਨ ਲੰਗਰ ਕਰਵਾਏ ਜਾਂਦੇ ਹਨ ਅਤੇ ਅੱਜ ਦੇ ਦਿਨ ਸਭ ਤੋਂ ਵੱਡਾ ਸਮਾਗਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਲਾਕੇ ਦੇ ਲੋਕਾਂ ਵਿੱਚ ਵੀ ਇਸ ਡੇਰੇ ਪ੍ਰਤੀ ਵੱਡੀ ਸ਼ਰਧਾ ਹੈ ।
ਇਸ ਮੌਕੇ ਪ੍ਰਬੰਧਕਾਂ ਵਿਚ ਰਾਜੇਸ਼ ਕੁਮਾਰ ਮਹਿਤਾ, ਪ੍ਰਧਾਨ ਬਰਿਜਪਾਲ ਬੱਬਲ, ਹਰਵਿੰਦਰ ਕੁਮਾਰ, ਅਰਵਿੰਦ ਕੁਮਾਰ ਰਠੌਰ ਟੀਟੂ, ਸਰਪੰਚ ਬੀਨਾ ਰਾਠੌਰ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਦਵਿੰਦਰ ਰਾਣਾ ਕਾਕਾ, ਜਤਿੰਦਰ ਰਾਣਾ, ਰਵਿੰਦਰ ਰਾਣਾ ਰਵੀ, ਪੁਨੀਤ ਸ਼ਰਮਾ ਪੰਚ, ਰਾਜਵੀਰ ਸਿੰਘ ਫੌਜੀ, ਅਸ਼ਵਨੀ ਕੁਮਾਰ ਪੰਡਿਤ, ਰਣਧੀਰ ਸਿੰਘ ਸਾਬਕਾ ਸਰਪੰਚ, ਸਮਾਜ ਸੇਵੀ ਵਿਨੋਦ ਰਾਣਾ, ਸਾਬਕਾ ਸਰਪੰਚ ਡਿੰਪਲ ਰਾਠੋਰ, ਰਾਣਾ ਧੰਨਾ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

