www.sursaanjh.com > ਚੰਡੀਗੜ੍ਹ/ਹਰਿਆਣਾ > ਸੰਵਿਧਾਨ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਕੀਤਾ ਜਾਗਰੂਕ  –  ਟਿੰਕੂ

ਸੰਵਿਧਾਨ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਕੀਤਾ ਜਾਗਰੂਕ  –  ਟਿੰਕੂ

ਚੰਡੀਗੜ੍ਹ 9 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੰਵਿਧਾਨ ਨੇ ਸਾਨੂੰ ਵੱਖਰੀ ਪਛਾਣ ਤੇ ਅਧਿਕਾਰ ਦਿੱਤੇ ਹਨ। ਸੰਵਿਧਾਨ ਦੀ ਰੱਖਿਆ ਕਰਨੀ ਸਾਡਾ ਮੁੱਢਲਾ ਫਰਜ਼ ਬਣ ਜਾਂਦਾ ਹੈ। ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਹਰ ਵਰਗ ਦੇ ਲੋਕ ਕਾਂਗਰਸ ਪਾਰਟੀ ਨਾਲ ਜੁੜਨ ਲਈ ਤਿਆਰ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਅੱਜ ਪਿੰਡ ਕਰੋਂਦੇਵਾਲ ਵਿਖੇ ਪਿੰਡ ਵਾਸੀਆਂ ਨਾਲ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਹੈ। ਟਿੰਕੂ ਨੇ ਕਿਹਾ ਕਿ ਭਾਰਤ ਦੇਸ਼ ਦੇ ਲੋਕ ਡਾਕਟਰ ਸਾਹਿਬ ਬੀ. ਆਰ. ਅੰਬੇਦਕਰ ਦੇ ਬਣਾਏ ਸੰਵਿਧਾਨ ਨੂੰ ਕਿਸੇ ਵੀ ਹਾਲਤ ਵਿੱਚ ਤੋੜਨ ਨਹੀਂ ਦੇਣਗੇ। ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਸੰਵਿਧਾਨ ਬਚਾਓ ਮੁਹਿੰਮ ਤਹਿਤ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜਨ ਲੱਗੇ ਹੋਏ ਹਨ। ਸ਼੍ਰੀ ਟਿੰਕੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।
ਵਿਜੇ ਸ਼ਰਮਾ ਟਿੰਕੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸੰਵਿਧਾਨ ਪ੍ਰਤੀ ਲਾਮਵੰਦ ਕਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਅੱਜ ਪਿੰਡ ਕਰੋਂਦੇਵਾਲ ਦੇ ਲੋਕਾਂ ਨੇ ਇਸ ਆਗੂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਜ਼ਮੀਨ ਖੋਹੀ ਗਈ ਹੈ। ਸ੍ਰੀ ਟਿੰਕੂ ਨੇ ਭਰੋਸਾ ਦਵਾਉਂਦੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਕਿਤੇ ਵੀ ਲੋੜ ਪੈਂਦੀ ਹੈ। ਅਸੀਂ ਹਰ ਵਕਤ ਤੁਹਾਡੇ ਨਾਲ ਖੜ੍ਹਾਂਗੇ, ਸਰਕਾਰ ਨਾਲ ਲੜਾਈ ਲੜਾਂਗੇ। ਇਸ ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਮਦਨ ਸਿੰਘ ਮਾਣਕਪੁਰ ਸ਼ਰੀਫ, ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਹਰਨੇਕ ਸਿੰਘ ਤਕੀਪੁਰ ਓਬੀਸੀ ਸੈਲ ਮੁਹਾਲੀ, ਨਵੀਨ ਵੰਸਲ ਖਿਜਰਾਬਾਦ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਗੁਰਦੀਪ ਸਿੰਘ ਬਲਾਕ ਵਾਈਸ ਪ੍ਰਧਾਨ, ਗੁਰਦੇਵ ਸਿੰਘ ਪੱਲਣਪੁਰ, ਸਰਵੋਤਮ ਰਾਣਾ ਜ਼ਿਲ੍ਹਾ ਯੂਥ ਪ੍ਰਧਾਨ, ਬਿੱਟੂ ਪੜੌਲ, ਰਾਮ ਕਰਨ, ਮਹਿੰਦਰ ਸਿੰਘ, ਮਿਹਰ ਸਿੰਘ, ਮਾਨ ਰਾਜ ਪੰਚ, ਭਾਗ ਸਿੰਘ, ਲਖਵੀਰ ਸਿੰਘ, ਬਚਨਾ ਰਾਮ ਸਾਬਕਾ ਸਰਪੰਚ, ਜਾਗਰ ਸਿੰਘ ਪੰਚ, ਪ੍ਰੀਤਮ ਰਾਮ ਪੰਚ ਸਮੇਤ ਆਦਿ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *