ਚੰਡੀਗੜ੍ਹ 13 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਇਲਾਕੇ ਦੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਸਿਸਵਾਂ ਦੇ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਪਿਤਾ ਪਰਸ਼ੋਤਮ ਸਿੰਘ ਸਾਗੀ ਸੰਖੰਪ ਜਿਹੀ ਬਿਮਾਰੀ ਦੇ ਚਲਦਿਆਂ ਬੀਤੀ ਰਾਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਅੱਜ ਦੁਪਹਿਰ ਵੇਲੇ ਪਿੰਡ ਸਿਸਵਾਂ ਦੇ ਸ਼ਮਸ਼ਾਨਘਾਟ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਭਾਜਪਾ ਆਗੂ ਚੌਧਰੀ ਅਰਜਨ ਸਿੰਘ ਕਾਂਸਲ, ਦਾਸ ਐਸੋਸੀਏਟ ਦੇ ਮੁੱਖ ਪ੍ਰਬੰਧਕ ਸਮਾਜ ਸੇਵੀ ਪਹਿਲਵਾਨ ਰਵੀ ਸ਼ਰਮਾ ਮੁੱਲਾਪੁਰ ਗਰੀਬਦਾਸ, ਪਹਿਲਵਾਨ ਗੋਲੂ ਸ਼ਰਮਾ, ਪੁਰੀ ਟਰੱਸਟ ਦੇ ਚੇਅਰਮੈਨ ਅਰਵਿੰਦਪੁਰੀ, ਬਹੁਜਨ ਸਮਾਜ ਪਾਰਟੀ ਦੇ ਰਜਿੰਦਰ ਸਿੰਘ ਰਾਜਾ ਨਨੇੜੀਆਂ, ਚੇਅਰਮੈਨ ਪਰਮਿੰਦਰ ਗੋਲਡੀ, ਅਮਨਦੀਪ ਰੌਕੀ, ਖਵਾਜਾ ਬੂਟਾ ਖਾਨ, ਨੰਬਰਦਾਰ ਰਾਜਕੁਮਾਰ ਸਿਆਲਬਾ, ਬੱਬਲੂ ਹਾਂਡਾ, ਸਾਬਕਾ ਸਰਪੰਚ ਕੁਲਦੀਪ ਸਿੰਘ ਸਿਆਲਬਾ, ਸਰਪੰਚ ਸੰਜੀਵ ਕੁਮਾਰ ਵਿੱਕੀ ਸਿਸਵਾਂ, ਰਵਿੰਦਰ ਸਿੰਘ ਵਜੀਦਪੁਰ, ਰਣਜੀਤ ਸਿੰਘ ਖਦਰੀ, ਹੰਸਰਾਜ ਬੂਥਗੜ੍ਹ, ਪ੍ਰਦੀਪ ਬਾਵਾ, ਰਣਜੀਤ ਸਿੰਘ ਨਗਲੀਆ, ਪਹਿਲਵਾਨ ਕੁਲਤਾਰ ਸਿੰਘ ਡੂਮਛੇੜੀ, ਗੁਰਪ੍ਰੀਤ ਸਿੰਘ ਗੁਰੀ, ਗੰਨੂ ਸ਼ਰਮਾ ਸਮੇਤ ਪੱਤਰਕਾਰ ਭਾਈਚਾਰਾ ਹਾਜ਼ਰ ਸੀ।

