ਚੰਡੀਗੜ੍ਹ 14 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਮਹਾਂਵੀਰ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸਟਾਰ ਪਹਿਲਵਾਨ ਜਸਪੂਰਨ ਸਿੰਘ ਨੇ 8 ਤੋਂ 13 ਜੁਲਾਈ ਤੱਕ ਬਿਸ਼ਕੇਕ (ਕਿਰਗਿਸਤਾਨ) ਵਿੱਚ ਹੋਈ ਅੰਡਰ-15 ਅਤੇ ਅੰਡਰ-20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪੋਡੀਅਮ ਵਿੱਚ ਜਗ੍ਹਾ ਬਣਾਈ। ਜਸਪੂਰਨ ਇਸ ਚੈਂਪੀਅਨਸ਼ਿਪ ਵਿੱਚ ਅੰਡਰ-20 ਉਮਰ ਵਰਗ ਵਿੱਚ ਫ੍ਰੀਸਟਾਈਲ ਦੇ 125 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡ ਰਿਹਾ ਸੀ, ਜਿਸ ਵਿੱਚ ਉਸਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਪੋਡੀਅਮ ‘ਤੇ ਰਿਹਾ।
ਕਾਂਸੀ ਦੇ ਤਗਮੇ ਲਈ ਜਸਪੂਰਨ ਦਾ ਉਜ਼ਬੇਕਿਸਤਾਨ ਦੇ ਪਹਿਲਵਾਨ ਐਲਡੋਰਬੇਕ ਖਾਸਾਨੋਵ ਨਾਲ ਮੁਕਾਬਲਾ ਸੀ, ਜਿਸਨੂੰ ਜਸਪੂਰਨ ਨੇ ਹਰਾ ਕੇ ਤਗਮਾ ਜਿੱਤਿਆ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਉਸਦਾ ਲਗਾਤਾਰ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ 21 ਜੂਨ ਨੂੰ ਜਸਪੂਰਨ ਨੇ ਵੀਅਤਨਾਮ ਦੇ ਬੁੰਗ ਤਾਊ ਵਿੱਚ ਹੋਈ ਅੰਡਰ-23 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਬਾਰੇ ਉਸਦੇ ਕੋਚ ਵਿਨੋਦ ਸ਼ਰਮਾ ਉਰਫ਼ ਗੋਲੂ ਪਹਿਲਵਾਨ ਤੇ ਰਵੀ ਸ਼ਰਮਾ ਤੇ ਅਖਾੜਾ ਕਮੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਉਹ ਮੁੱਲਾਂਪੁਰ ਦੇ ਵਿਸ਼ਵਕਰਮਾ ਮਹਾਂਵੀਰ ਅਖਾੜੇ ਵਿੱਚ ਸਿਖਲਾਈ ਕਰਦਾ ਹੈ।

