www.sursaanjh.com > ਅੰਤਰਰਾਸ਼ਟਰੀ > ਸਰਬਜੀਤ ਸਿੰਘ ਦੁੱਮਣਾ ਦੀ ਕਿਤਾਬ ‘ਮੇਰਾ ਰੰਗਲਾ ਪਿੰਡ ਦੁੱਮਣਾ’ ਦੀ ਮੋਰਿੰਡਾ ਵਿਖੇ ਹੋਈ ਘੁੰਡ ਚੁਕਾਈ

ਸਰਬਜੀਤ ਸਿੰਘ ਦੁੱਮਣਾ ਦੀ ਕਿਤਾਬ ‘ਮੇਰਾ ਰੰਗਲਾ ਪਿੰਡ ਦੁੱਮਣਾ’ ਦੀ ਮੋਰਿੰਡਾ ਵਿਖੇ ਹੋਈ ਘੁੰਡ ਚੁਕਾਈ

ਡਾ. ਸਰਬਜੀਤ ਸਿੰਘ, ਮਲਵਿੰਦਰ ਸਿੰਘ ਕੰਗ (ਸੰਸਦ ਮੈਂਬਰ), ਕਰਨਲ ਗੁਰਮੀਤ ਸਿੰਘ ਜਿਹੇ ਦਾਨਿਸ਼ਮੰਦ ਪੁੱਜੇ
ਮੋਰਿੰਡਾ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ:
‘ਸਰਬਜੀਤ ਸਿੰਘ ਦੁੱਮਣਾ ਦੀ ਕਿਤਾਬ ‘ਮੇਰਾ ਰੰਗਲਾ ਪਿੰਡ ਦੁੱਮਣਾ’ ਸਾਨੂੰ ਸਾਡੀਆਂ ਜੜ੍ਹਾਂ ਨਾਲ਼ ਜੋੜਨ ਦਾ ਵਸੀਲਾ ਹੈ। ਚੰਗੀ ਗੱਲ ਹੈ ਕਿ ਅਸੀਂ ਕਿਤਾਬਾਂ ਨਾਲ਼ ਆਪ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਮਲਵਿੰਦਰ ਸਿੰਘ ਕੰਗ (ਮੈਂਬਰ ਪਾਰਲੀਮੈਂਟ) ਨੇ ਐੱਨ ਐੱਚ 95 ਵਿੱਚ ਕੀਤਾ, ਜਿੱਥੇ ਇਸ ਕਿਤਾਬ ਦਾ ‘ਘੁੰਡ ਚੁਕਾਈ ਸਮਾਰੋਹ’ ਕੀਤਾ ਜਾ ਰਿਹਾ ਸੀ। ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ (ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਕਰਦਿਆਂ ਕਿਤਾਬ ਦੇ ਵਿਸ਼ਾ-ਵਸਤੂ ਦੀ ਗੱਲ ਨਾਲ਼ ਜੋੜ ਕੇ ਪਿੰਡਾਂ ਬਾਬਤ ਲਿਖੀਆਂ ਸਮੁੱਚੀਆਂ ਕਿਤਾਬਾਂ ਦੀ ਗੱਲ ਛੋਹੀ ਅਤੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਸਰਬਜੀਤ ਨੇ ਆਪਣੀ ਪਲੇਠੀ ਕਿਤਾਬ ਆਪਣੇ ਪਿੰਡ ਬਾਬਤ ਲਿਖੀ ਹੈ। ਵਿਸ਼ੇਸ਼ ਮਹਿਮਾਨ ਕਰਨਲ ਗੁਰਮੀਤ ਸਿੰਘ ਨੇ ਕਿਹਾ, ‘ਮੈਨੂੰ ਵੀ ਬਹੁਤ ਕੁਝ ਅੱਜ ਦੇ ਸਮਾਗਮ ਵਿੱਚ ਨਵਾਂ ਸੁਣਨ ਨੂੰ ਮਿਲਿਆ ਹੈ ਅਤੇ ਸਾਰੇ ਪਿੰਡ ਵਾਸੀ ਜੁੜ ਬੈਠੇ ਹਨ।‘ ਇਸ ਮੌਕੇ ਸ. ਮਲਵਿੰਦਰ ਸਿੰਘ ਕੰਗ ਅਤੇ ਪ੍ਰਧਾਨਗੀ ਮੰਡਲ ਨੇ ‘ਮੇਰਾ ਰੰਗਲਾ ਪਿੰਡ ਦੁੱਮਣਾ’ ਕਿਤਾਬ ਦੀ ਘੁੰਡ ਚੁਕਾਈ ਕੀਤੀ। ਮੰਚ ਸੰਚਾਲਨ ਕਰਦਿਆਂ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨੇ ਕਿਤਾਬ ਪਿੱਛੇ ਕੀਤੀ ਗਈ ਅਣਥੱਕ ਮਿਹਨਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਸਿਫ਼ਤ-ਸਲਾਹੁਤਾ ਕੀਤੀ। ਸਰਬਜੀਤ ਸਿੰਘ ਦੁੱਮਣਾ ਨੇ ਆਪਣੇ ਅਨੁਭਵਾਂ ਨੂੰ ਸਾਂਝੇ ਕਰਦਿਆਂ ਦੱਸਿਆ, ‘ਇੱਕ ਕਿਤਾਬ ਹੀ ਸਾਨੂੰ ਕਿਸ ਤਰ੍ਹਾਂ ਆਪਣੀਆਂ ਜੜ੍ਹਾਂ ਨਾਲ਼ ਮੁੜ ਜੋੜ ਦਿੰਦੀ ਹੈ।‘ ਪੱਤਰਕਾਰ ਅਤੇ ਸਾਹਿਤਕਾਰ ਜੈ ਸਿੰਘ ਛਿੱਬਰ ਨੇ ਕਿਤਾਬ ਦੀ ਪ੍ਰਮਾਣਿਕਤਾ ਅਤੇ ਜਾਣਕਾਰੀ ਭਰਪੂਰ ਹੋਣ ਦੀ ਗੱਲ ਕੀਤੀ। ਜਾਗੀਰ ਸਿੰਘ ਦੁੱਮਣਾ ਨੇ ਕਿਹਾ ਕਿ ਇਹ ਕਿਤਾਬ ਲਿਖ ਕੇ ਸਰਬਜੀਤ ਨੇ ਬਹੁਤ ਵੱਡੀ ਮੱਲ ਮਾਰੀ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਬਜੀਤ ਸਿੰਘ ਦੁੱਮਣਾ ਅਤੇ ਰਾਬਿੰਦਰ ਸਿੰਘ ਰੱਬੀ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਨੂੰ ਡਾ. ਰਾਜਿੰਦਰ ਸਿੰਘ ਕੁਰਾਲੀ, ਡਾ. ਜਲੌਰ ਸਿੰਘ ਖੀਵਾ, ਗੀਤਕਾਰ ਅਤੇ ਕਲਾਕਾਰ ਲਾਭ ਸਿੰਘ ਚਤਾਮਲੀ, ਸਾਹਿਤਕਾਰ ਸੁਰਜੀਤ ਸੁਮਨ, ਕਰਮਜੀਤ ਸਕੁਰੱਲਾਂਪੁਰੀ, ਮੁਖੀ ਸੋਨੀਆ ਬੇਰੀ, ਸੁਖਵਿੰਦਰ ਸਿੰਘ ਦੁੱਮਣਾ, ਤੇਜਿੰਦਰ ਸਿੰਘ ਬਾਜ਼, ਸੁਰਿੰਦਰ ਸਿੰਘ ਰਸੂਲਪੁਰ, ਜਸਬੀਰ ਸਿੰਘ ਸ਼ਾਂਤਪੁਰੀ, ਅਧਿਆਪਕ ਸਤਨਾਮ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਤੂਰ ਅਤੇ  ਮੈਡਮ ਕਮਲਜੀਤ ਕੌਰ ਦੁੱਮਣਾ ਨੇ ਵੀ ਕਿਤਾਬ ਦੇ ਵੱਖ-ਵੱਖ ਪੱਖਾਂ ਦੀ ਗੱਲ ਕਰਦਿਆਂ ਕਿਤਾਬ ਦੀ ਪ੍ਰਸੰਸਾ ਕੀਤੀ। ਸਮਾਗਮ ਵਿੱਚ ਪ੍ਰਿੰ. ਬਾਵਾ ਸਿੰਘ ਲੱਧੜ, ਫਾਰਮੇਸੀ ਅਫ਼ਸਰ ਕਮਲਜੀਤ ਸਿੰਘ, ਮੁੱਖ ਅਧਿਆਪਕ ਜਗਦੀਪ ਸਿੰਘ, ਅਧਿਆਪਕਾ ਸੁਖਦੇਵ ਕੌਰ, ਸਾਬਕਾ ਮੁਖੀ ਰਾਜੇਸ਼ ਕੁਮਾਰ, ਹਰਜਿੰਦਰ ਸਿੰਘ ਓਇੰਦ (ਜ਼ਿਲ੍ਹਾ ਸਿੱਖਿਆ ਦਫ਼ਤਰ ਰੋਪੜ), ਸੁਖਵਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਕਮੇਟੀ ਦੁੱਮਣਾ), ਸੁਨੀਲ ਬੰਗਾ (ਡਾਇਟ ਰੋਪੜ), ਗੁਰਮੇਜ ਭੱਟੀ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ, ਨੰਬਰਦਾਰ ਜਪਨਾਮ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਪੰਚ ਸੋਹਣ ਸਿੰਘ, ਐਕਸੀਅਨ ਸੰਜੀਵ ਕੁਮਾਰ, ਪ੍ਰਧਾਨ ਗੁਰਦੇਵ ਸਿੰਘ, ਐਡਵੋਕੇਟ ਨਰਿੰਦਰ ਸਿੰਘ ਨੋਟਰੀ, ਸਾਬਕਾ ਸਕੂਲ ਮੁਖੀ ਗੁਰਦੇਵ ਸਿੰਘ, ਸੀ ਐੰਚ ਟੀ ਜਸਵਿੰਦਰ ਸਿੰਘ ਦੁੱਮਣਾ, ਸਾਹਿਤਕਾਰ ਗੁਰਨਾਮ ਸਿੰਘ ਬਿਜਲੀ, ਸਾਹਿਤਕਾਰ ਸਤਵਿੰਦਰ ਸਿੰਘ ਮੜੌਲਵੀ, ਸੰਤੋਖ ਸਿੰਘ ਸੋਖਾ ਕੰਧੋਲਾ, ਸ਼ੇਰ ਸਿੰਘ ਦੁੱਮਣਾ, ਕਰਨੈਲ ਕੌਰ ਦੁੱਮਣਾ, ਹਰਪ੍ਰੀਤ ਸਿੰਘ (ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ),  ਸ੍ਰੀਮਤੀ ਅਨੂਪ੍ਰੀਤ ਕੌਰ, ਪ੍ਰਨਨ ਸੋਨੀ, ਗੁਰਦੀਪ ਸਿੰਘ, ਅਮਰਜੀਤ ਕੌਰ, ਦਿਲਪ੍ਰੀਤ ਸਿੰਘ, ਕੁਲਦੀਪ ਕੌਰ, ਭਾਗ ਸਿੰਘ, ਨੌਜਵਾਨ ਹਰਦੀਪ ਸਿੰਘ ਗੋਰੀਆ, ਮਨਪ੍ਰੀਤ ਸਿੰਘ, ਕੁਲਵਿੰਦਰ ਕੌਰ, ਠਾਕੁਰ ਸਿੰਘ, ਅਮਰਜੀਤ ਧੀਮਾਨ, ਸੁਖਵਿੰਦਰ ਕੌਰ, ਰਮਨਦੀਪ ਸਿੰਘ, ਪੁਸ਼ਪਿੰਦਰ ਸਿੰਘ, ਜੰਗ ਜਸਵੀਰ ਸਿੰਘ, ਗੁਰਿੰਦਰ ਸਿੰਘ ਦੁੱਮਣਾ, ਸੁਖਵਿੰਦਰ ਸਿੰਘ ਹੈਪੀ, ਰਣਜੀਤ ਸਿੰਘ ਲਖਣਪੁਰ, ਜਸਵੀਰ ਸਿੰਘ ਪਨੈਚਾਂ, ਕਰਮ ਸਿੰਘ ਅਤੇ ਕੁੰਵਰ ਰਣਵੀਰ ਸਿੰਘ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *