www.sursaanjh.com > ਅੰਤਰਰਾਸ਼ਟਰੀ > ਗਾਇਕ ਮੇਜਰ ਮੱਟੂ ਦਾ ਗੀਤ ‘ਛੱਡ ਕੇ ਤੂੰ ਐਬ’ ਹੋਇਆ ਰਿਲੀਜ਼

ਗਾਇਕ ਮੇਜਰ ਮੱਟੂ ਦਾ ਗੀਤ ‘ਛੱਡ ਕੇ ਤੂੰ ਐਬ’ ਹੋਇਆ ਰਿਲੀਜ਼

ਚੰਡੀਗੜ੍ਹ 15 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਉਘੇ ਗਾਇਕ ਤੇ ਗੀਤਕਾਰ ਮੇਜਰ ਮੱਟੂ ਦਾ ਧਾਰਮਿਕ ਗੀਤ ‘ਛੱਡ ਕੇ ਤੂੰ ਐਬ’ ਯੂਟਿਊਬ ਚੈਨਲ ਤੇ ਰਿਲੀਜ਼  ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆ ਗਾਇਕ ਮੱਟੂ ਨੇ ਦੱਸਿਆ ਕਿ ਇਹ ਸੋਲੋ ਗੀਤ ਕੰਪਨੀ ਐਮਡੀ ਸਟੂਡੀਓ ਇਟਲੀ ਦੇ ਬੈਨਰ ਥੱਲੇ ਰਿਲੀਜ਼ ਹੋਇਆ ਹੈ।
ਇਸ ਗੀਤ ਦੇ ਸੰਗੀਤਕਾਰ ਰੋਮੀ ਸਿੰਘ ਹਨ ਤੇ ਗੀਤ ਦੀ ਪੇਸ਼ਕਸ ਬੰਤ ਲੁਬਾਣਗੜੀਆ ਦੀ ਹੈ। ਵੀਡੀਓ ਦੀ ਜ਼ਿੰਮੇਵਾਰੀ ਗੱਗੀ ਸਿੰਘ ਦੇ ਹਿੱਸੇ ਆਈ ਹੈ। ਗੀਤ ਦੇ ਵੀਡੀਓ ਵਿਚ ਜੋਤੀ ਸਹਿਗਲ ਦੀ ਟੀਮ ਨੇ ਕੰਮ ਕੀਤਾ ਹੈ। ਦੱਸ ਦਈਏ ਕਿ ਮੇਜਰ ਮੱਟੂ ਦਮਦਾਰ ਆਵਾਜ਼ ਦਾ ਮਾਲਕ ਹੈ ਤੇ ਪਹਿਲਾਂ ਵੀ ਹਿੱਟ ਧਾਰਮਿਕ ਤੇ ਸੱਭਿਆਚਾਰ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕਿਆ ਹੈ।

Leave a Reply

Your email address will not be published. Required fields are marked *