www.sursaanjh.com > ਚੰਡੀਗੜ੍ਹ/ਹਰਿਆਣਾ > ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਤੇ, ਉਨਾਂ ਦੇ ਜੀਵਨ ਨਾਲ ਸਬੰਧਤ ਧਾਰਮਿਕ ਫਿਲਮ ਦਿਖਾਈ ਗਈ

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਤੇ, ਉਨਾਂ ਦੇ ਜੀਵਨ ਨਾਲ ਸਬੰਧਤ ਧਾਰਮਿਕ ਫਿਲਮ ਦਿਖਾਈ ਗਈ

ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਰੋਪੜ ਖੇਤਰ ਵੱਲੋਂ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਤੇ, ਉਨਾਂ ਦੇ ਜੀਵਨ ਨਾਲ ਸਬੰਧਤ ਧਾਰਮਿਕ ਫਿਲਮ ਗੁਰਦੁਆਰਾ ਸਾਹਿਬ, ਛੋਟੀ ਹਵੇਲੀ, ਰੋਪੜ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿਖਾਈ ਗਈ। ਵੀਰ ਭੁਪਿੰਦਰ ਸਿੰਘ ਜੀ ਦੁਆਰਾ ਫਿਲਮ ਵਿੱਚੋਂ ਹੀ ਕੁਝ ਚੋਣਵੇਂ ਸਵਾਲ ਬੱਚਿਆਂ ਨੂੰ ਪੁੱਛੇ ਗਏ ਅਤੇ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਬੰਧਕ ਕਮੇਟੀ ਵੱਲੋਂ, ਜਥੇਬੰਦੀ ਦੀ ਇਸ ਕਾਰਜ ਲਈ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਕੀਤਾ ਗਿਆ। ਸਰਦਾਰ ਬਿਕਰਮਜੀਤ ਸਿੰਘ ਜੀ ਨੇ ਜਥੇਬੰਦੀ ਵੱਲੋਂ ਕੀਤੇ ਜਾਂਦੇ ਕਾਰਜਾਂ ਅਤੇ ਇਸ ਮਹਾਨ ਸ਼ਹਾਦਤ ਬਾਰੇ ਸੰਖੇਪ ਵਿਚਾਰ, ਸੰਗਤਾਂ ਨਾਲ ਕੀਤਾ। ਇਸ ਮੌਕੇ ਸਰਦਾਰ ਰਵਿੰਦਰ ਸਿੰਘ, ਸਰਦਾਰ ਜਗਤਾਰ ਸਿੰਘ, ਸਰਦਾਰ ਸੁਰਿੰਦਰ ਪਾਲ ਸਿੰਘ, ਸਰਦਾਰ ਰਜਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *