www.sursaanjh.com > ਅੰਤਰਰਾਸ਼ਟਰੀ > ਪ੍ਰਸਿੱਧ ਲੇਖਕ ਡਾ. ਮਨਜੀਤ ਸਿੰਘ ਬੱਲ ਦੀ ਪੁਸਤਕ ‘ਗੱਲਾਂ ਆਰ-ਪਾਰ ਦੀਆਂ’ ਦਾ ਲੋਕ ਅਰਪਣ ਤੇ ਵਿਚਾਰ-ਚਰਚਾ 20 ਜੁਲਾਈ ਨੂੰ – ਭੁਪਿੰਦਰ ਸਿੰਘ ਮਲਿਕ

ਪ੍ਰਸਿੱਧ ਲੇਖਕ ਡਾ. ਮਨਜੀਤ ਸਿੰਘ ਬੱਲ ਦੀ ਪੁਸਤਕ ‘ਗੱਲਾਂ ਆਰ-ਪਾਰ ਦੀਆਂ’ ਦਾ ਲੋਕ ਅਰਪਣ ਤੇ ਵਿਚਾਰ-ਚਰਚਾ 20 ਜੁਲਾਈ ਨੂੰ – ਭੁਪਿੰਦਰ ਸਿੰਘ ਮਲਿਕ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:

ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਅਤੇ ਗਲੋਅ ਬੱਲ ਆਰਟ ਕ੍ਰੀਏਸ਼ਨਜ਼ ਵੱਲੋਂ ਪ੍ਰਸਿੱਧ ਲੇਖਕ ਡਾ. ਮਨਜੀਤ ਸਿੰਘ ਬੱਲ ਦੀ ਤਾਜ਼ਾਤਰੀਨ ਪੁਸਤਕ ‘ਗੱਲਾਂ ਆਰ-ਪਾਰ ਦੀਆਂ’ ਦਾ ਲੋਕ ਅਰਪਣ ਤੇ ਵਿਚਾਰ-ਚਰਚਾ 20 ਜੁਲਾਈ 2025 ਨੂੰ  ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਿਆਰਾ ਲਾਲ ਗਰਗ, ਵਿਸ਼ੇਸ਼ ਮਹਿਮਾਨ ਵਜੋਂ ਤਰਸੇਮ ਬਸ਼ਰ ਸ਼ਾਮਿਲ ਹੋ ਰਹੇ ਨ, ਜਦਕਿ ਪ੍ਰਧਾਨਗੀ ਜੰਗ ਬਹਾਦਰ ਗੋਇਲ ਕਰ ਰਹੇ ਹਨ। ਮੁੱਖ ਪਰਚਾ ਡਾ. ਅਵਤਾਰ ਸਿੰਘ ਪਤੰਗ ਵੱਲੋਂ ਪੜ੍ਹਿਆ ਜਾਵੇਗਾ ਅਤੇ ਵਿਚਾਰ ਚਰਚਾ ਦੌਰਾਨ ਦੀਪ ਦਵਿੰਦਰ ਸਿੰਘ ਵੱਲੋਂ ਸੰਵਾਦ ਰਚਾਇਆ ਜਾਵੇਗਾ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਸਾਹਿਤ ਨਾਲ਼ ਜੁੜੀਆਂ ਸਮੂਹ ਸ਼ਖਸੀਅਤਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

Leave a Reply

Your email address will not be published. Required fields are marked *