www.sursaanjh.com > ਅੰਤਰਰਾਸ਼ਟਰੀ > ਤਾਰਾ ਆਰਟਸ ਵੱਲੋਂ ਐੱਚ.ਆਈ.ਵੀ./ ਏਡਜ਼ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ ਦੀ ਪੇਸ਼ਕਾਰੀ

ਤਾਰਾ ਆਰਟਸ ਵੱਲੋਂ ਐੱਚ.ਆਈ.ਵੀ./ ਏਡਜ਼ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ ਦੀ ਪੇਸ਼ਕਾਰੀ

ਚੰਡੀਗੜ੍ਹ (ਪਿਆਰਾ ਸਿੰਘ ਰਾਹੀ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਸੈਕਟਰ 41, ਪਿੰਡ ਬੁਟੇਰਲਾ ਵਿਖੇ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਲੋਕਾਂ ਨੂੰ ਏਡਜ਼ ਤੋਂ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ‘ਤਾਰਾ ਆਰਟਸ’ ਦੇ ਕਲਾਕਾਰਾਂ ਰਾਹੀਂ  ਨੁੱਕੜ ਨਾਟਕ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਦੇ ਪੈਦਾ ਹੋਣ, ਅੱਗੇ ਫੈਲਣ, ਇਸ ਤੋਂ ਬਚਾਅ ਲਈ ਜਾਣਕਾਰੀ ਆਦਿ ਬਾਰੇ ਚੰਗਾ ਸੁਨੇਹਾ ਦਿੱਤਾ ਗਿਆ। ਹਰ ਸਰਕਾਰੀ ਹਸਪਤਾਲ ਵਿੱਚ ਮੁਫਤ ਜਾਂਚ ਅਤੇ ਇਲਾਜ ਬਾਰੇ ਵੀ ਸੂਚਿਤ ਕੀਤਾ ਗਿਆ।
ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਰਵਿੰਦਰ ਰਵੀ ਸਨ। ਇਸ ਨਾਟਕ ਵਿੱਚ ਰਵਿੰਦਰ ਰਵੀ, ਰਕੇਸ਼ ਕੁਮਾਰ, ਗੌਰਵ, ਸੰਨੀ, ਸਾਧੂ ਰਾਮ, ਸੁਖਵਿੰਦਰ ਸੁੱਖੀ ਅਤੇ ਪ੍ਰੀਤੀ ਨੇ ਆਪੋ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਸਬੰਧਿਤ ਐਨ.ਜੀ.ਓ. ਦੇ ਪ੍ਰੋਜੈਕਟ ਮੈਨੇਜਰ ਓਮਾ ਸ਼ੰਕਰ ‘ਤੇ ਉਨ੍ਹਾਂ ਦੇ ਹੋਰ ਸਾਥੀ ਵੀ ਹਾਜ਼ਰ ਸਨ। ਪਿੰਡ ਦੇ ਇਕੱਠੇ ਹੋਏ ਨੌਜਵਾਨਾਂ ਤੇ ਔਰਤਾਂ ਨੇ ਇਸ ਨੁੱਕੜ ਨਾਟਕ ਦੇ ਸੁਨੇਹੇ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਮਾਣਿਆ।

Leave a Reply

Your email address will not be published. Required fields are marked *