ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 27 ਜੁਲਾਈ, 2025 ਦਿਨ ਐਤਵਾਰ, ਸ਼ਾਮ ਨੂੰ 4.00 ਵਜੇ ਨਗਰ ਨਿਗਮ ਲਾਇਬ੍ਰੇਰੀ,(ਪਾਰਕ) ਸਕੈਟਰ 69, ਮੁਹਾਲੀ ਵਿਖੇ ਹੋਵੇਗੀ, ਜਿਸ ਵਿੱਚ ਏਜੰਡੇ ਅਨੁਸਾਰ ਕਿਸਾਨੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਦਾ ਜਨਜੀਵਨ ਏਕਤਾ ਤੇ ਬਹੁਦਿਸ਼ਾਵੀ ਪ੍ਰਭਾਵ ਵਿਸ਼ੇ ਬਾਰੇ ਪ੍ਰੋ.ਸਵੈਰਾਜ ਸੰਧੂ ਦਾ ਵਿਖਿਆਨ, ਕਨੇਡਾ ਤੋਂ ਪਰਤੇ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਦਾ, ਸੰਸਾਰ ਪੰਜਾਬੀ ਕਾਨਫਰੰਸ, 2025 ਬਾਰੇ ਪ੍ਰਭਾਵ ਤੇ ਗੱਲਬਾਤ ਸ਼ਾਮਲ ਹਨ।
ਇਕੱਤਰਤਾ ਦੇ ਅਗਲੇ ਦੌਰ ਵਿੱਚ ਭੁਪਿੰਦਰ ਸਿੰਘ ਮਟੌਰੀਆ ਅਤੇ ਹਾਜ਼ਰ ਕਵੀ ਸਾਵਣ ਮਹੀਨੇ ਦੇ ਸ਼ੁਭ ਅਵਸਰ ਤੇ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਪ੍ਰਬੰਧਕਾਂ ਵੱਲੋਂ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਪੁਹੰਚਣ ਦੀ ਕਿਰਪਾਲਤਾ ਕਰਨ।
ਨੋਟ: ਸਾਵਣ ਦਾ ਮਹੀਨਾ ਚਾਹ, ਸਮੋਸੇ ਅਤੇ ਜਲੇਬੀਆਂ ਨਾਲ ਵੀ ਮਨਾਇਆ ਜਾਵੇਗਾ।
ਵੱਲੋਂ: ਇੰਦਰਜੀਤ ਸਿੰਘ ਜਾਵਾ, ਪ੍ਰੈਸ ਸਕੱਤਰ।

